1 ਇਤਿਹਾਸ 5

ਅਤੇ ਹੋਰ ਬਹੁਤ ਸਾਰੇ ਮਾਰੇ ਗਏ ਕਿਉਂਕਿ ਲੜਾਈ ਪਰਮੇਸ਼ਵਰ ਦੀ ਸੀ ਅਤੇ ਉਹਨਾਂ ਨੇ ਗ਼ੁਲਾਮੀ ਤੱਕ ਜ਼ਮੀਨ ਉੱਤੇ ਕਬਜ਼ਾ ਕਰ ਲਿਆ।

1 Chronicles 5:22 (UKJV) For there fell down many slain, because the war was of God. And they dwelt in their steads until the captivity.

20ਉਹਨਾਂ ਦੇ ਲੜਨ ਵਿੱਚ ਉਹਨਾਂ ਦੀ ਸਹਾਇਤਾ ਹੋਈ ਅਤੇ ਪਰਮੇਸ਼ਵਰ ਨੇ ਹਗਰੀਆਂ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਕਰ ਦਿੱਤਾ ਕਿਉਂ ਜੋ ਉਹਨਾਂ ਨੇ ਲੜਾਈ ਦੇ ਸਮੇਂ ਉਸ ਦੀ ਦੁਹਾਈ ਦਿੱਤੀ। ਉਸਨੇ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਕਿਉਂਕਿ ਉਹਨਾਂ ਨੇ ਉਸ ਵਿੱਚ ਭਰੋਸਾ ਕੀਤਾ ਸੀ।

21ਉਹਨਾਂ ਨੇ ਹਗਰੀਆਂ ਦੇ ਪਸ਼ੂਆਂ ਨੂੰ ਲੈ ਲਿਆ ਅਰਥਾਤ ਪੰਜਾਹ ਹਜ਼ਾਰ ਊਠ, ਦੋ ਲੱਖ ਪੰਜਾਹ ਹਜ਼ਾਰ ਭੇਡਾਂ ਅਤੇ ਦੋ ਹਜ਼ਾਰ ਗਧੇ। ਉਹਨਾਂ ਨੇ ਇੱਕ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ,

22ਅਤੇ ਹੋਰ ਬਹੁਤ ਸਾਰੇ ਮਾਰੇ ਗਏ ਕਿਉਂਕਿ ਲੜਾਈ ਪਰਮੇਸ਼ਵਰ ਦੀ ਸੀ ਅਤੇ ਉਹਨਾਂ ਨੇ ਗ਼ੁਲਾਮੀ ਤੱਕ ਜ਼ਮੀਨ ਉੱਤੇ ਕਬਜ਼ਾ ਕਰ ਲਿਆ।

23ਮਨੱਸ਼ੇਹ ਦੇ ਅੱਧੇ ਗੋਤ ਦੇ ਲੋਕ ਬਹੁਤ ਸਨ। ਉਹ ਬਾਸ਼ਾਨ ਤੋਂ ਲੈ ਕੇ ਬਆਲ ਹਰਮੋਨ, ਯਾਨੀ ਸਨੀਰ (ਹਰਮੋਨ ਪਰਬਤ) ਤੱਕ ਦੇਸ ਵਿੱਚ ਵੱਸ ਗਏ।

24ਇਹ ਉਹਨਾਂ ਦੇ ਘਰਾਣਿਆਂ ਦੇ ਮੁਖੀਏ ਸਨ: ਏਫਰ, ਈਸ਼ੀ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ ਅਤੇ ਯਹਦੀਏਲ। ਉਹ ਬਹਾਦਰ ਯੋਧੇ, ਪ੍ਰਸਿੱਧ ਆਦਮੀ ਅਤੇ ਆਪਣੇ ਪਰਿਵਾਰਾਂ ਦੇ ਮੁਖੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.