5ਉਸਦਾ ਪੁੱਤਰ ਮੀਕਾਹ, ਉਸਦਾ ਪੁੱਤਰ ਰਆਯਾਹ, ਉਸਦਾ ਪੁੱਤਰ ਬਾਲ,
6ਅਤੇ ਬੇਰਾਹ ਉਸ ਦਾ ਪੁੱਤਰ, ਜਿਸ ਨੂੰ ਅੱਸ਼ੂਰ ਦੇ ਰਾਜੇ ਤਿਗਲਥ-ਪਿਲੇਸਰ ਨੇ ਗ਼ੁਲਾਮੀ ਵਿੱਚ ਲੈ ਲਿਆ ਸੀ। ਬੇਰਾਹ ਰਊਬੇਨੀਆਂ ਦਾ ਆਗੂ ਸੀ।
7ਉਸ ਦੇ ਭਰਾ ਉਹਨਾਂ ਦੀਆਂ ਕੁਲਾਂ ਅਨੁਸਾਰ ਜਦ ਉਹਨਾਂ ਦੀਆਂ ਪੀੜ੍ਹੀਆਂ ਦੀ ਕੁੱਲਪਤ੍ਰੀ ਬਣੀ ਇਹ ਸਨ: ਪ੍ਰਧਾਨ ਜੈਰ, ਜ਼ਕਰਯਾਹ
8ਅਤੇ ਬੇਲਾ ਆਜ਼ਾਜ਼ ਦਾ ਪੁੱਤਰ, ਸ਼ੇਮਾ ਦਾ ਪੁੱਤ੍ਰ, ਯੋਏਲ ਦਾ ਪੁੱਤ੍ਰ। ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ-ਮਓਨ ਤੀਕ ਵੱਸਦਾ ਸੀ।
9ਪੂਰਬ ਵੱਲ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਤੱਕ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਜੋ ਫ਼ਰਾਤ ਦਰਿਆ ਤੱਕ ਫੈਲਿਆ ਹੋਇਆ ਸੀ ਕਿਉਂ ਜੋ ਗਿਲਆਦ ਵਿੱਚ ਉਹਨਾਂ ਦੇ ਪਸ਼ੂ ਬਹੁਤ ਵਧ ਗਏ ਸਨ।