15ਜਦੋਂ ਯਾਹਵੇਹ ਨੇ ਨਬੂਕਦਨੇਜ਼ਰ ਦੇ ਹੱਥੋਂ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਗ਼ੁਲਾਮੀ ਵਿੱਚ ਭੇਜਿਆ ਤਾਂ ਯਹੋਸਾਦਾਕ ਵੀ ਗ਼ੁਲਾਮ ਹੋ ਕੇ ਗਿਆ।
16ਲੇਵੀ ਦੇ ਪੁੱਤਰ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
17ਗੇਰਸ਼ੋਨ ਦੇ ਪੁੱਤਰਾਂ ਦੇ ਨਾਮ ਇਹ ਹਨ: ਲਿਬਨੀ ਅਤੇ ਸ਼ਿਮਈ।
18ਕੋਹਾਥ ਦੇ ਪੁੱਤਰ: ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ।
19ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਲੇਵੀਆਂ ਦੇ ਗੋਤ ਉਹਨਾਂ ਦੇ ਪਿਉ-ਦਾਦਿਆਂ ਦੇ ਅਨੁਸਾਰ ਹਨ: