1ਲੇਵੀ ਦੇ ਪੁੱਤਰ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
2ਕੋਹਾਥ ਦੇ ਪੁੱਤਰ: ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ।
3ਅਮਰਾਮ ਦੇ ਪੁੱਤਰ: ਹਾਰੋਨ, ਮੋਸ਼ੇਹ ਅਤੇ ਮਰਿਯਮ। ਹਾਰੋਨ ਦੇ ਪੁੱਤਰ: ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ।
4ਅਲਆਜ਼ਾਰ ਫੀਨਹਾਸ ਦਾ ਪਿਤਾ ਸੀ, ਫ਼ੀਨਹਾਸ ਅਬੀਸ਼ੂਆ ਦਾ ਪਿਤਾ ਸੀ,
5ਅਬੀਸ਼ੂਆ ਬੁੱਕੀ ਦਾ ਪਿਤਾ ਸੀ, ਬੁੱਕੀ ਉਜ਼ੀ ਦਾ ਪਿਤਾ ਸੀ,