1 ਇਤਿਹਾਸ 6

ਪਰ ਹਾਰੋਨ ਅਤੇ ਉਹ ਦੇ ਉੱਤਰਾਧਿਕਾਰੀ ਉਹ ਸਨ ਜਿਨ੍ਹਾਂ ਨੇ ਹੋਮ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਸੰਬੰਧ ਵਿੱਚ ਜੋ ਅੱਤ ਪਵਿੱਤਰ ਸਥਾਨ ਵਿੱਚ ਕੀਤਾ ਗਿਆ ਸੀ, ਇਸਰਾਏਲ ਦੇ ਲਈ ਪ੍ਰਾਸਚਿਤ ਕਰਨ ਲਈ, ਮੋਸ਼ੇਹ ਦੇ ਸਾਰੇ ਕੰਮਾਂ ਦੇ ਅਨੁਸਾਰ ਚੜ੍ਹਾਵੇ ਚੜ੍ਹਾਏ ਸਨ ਜਿਵੇਂ ਪਰਮੇਸ਼ਵਰ ਦੇ ਸੇਵਕ ਨੇ ਹੁਕਮ ਦਿੱਤਾ ਸੀ।

1 Chronicles 6:49 (UKJV) But Aaron and his sons offered upon the altar of the burnt offering, and on the altar of incense, and were appointed for all the work of the place most holy, and to make an atonement for Israel, according to all that Moses the servant of God had commanded.

47ਮਹਲੀ ਦਾ ਪੁੱਤਰ, ਮੂਸ਼ੀ ਦਾ ਪੁੱਤਰ, ਉਹ ਮੇਰਾਰੀ ਦਾ ਪੁੱਤਰ ਸੀ, ਜੋ ਲੇਵੀ ਦਾ ਪੁੱਤਰ।

48ਉਹਨਾਂ ਦੇ ਸਾਥੀ ਲੇਵੀਆਂ ਨੂੰ ਤੰਬੂ ਅਤੇ ਪਰਮੇਸ਼ਵਰ ਦੇ ਭਵਨ ਦੇ ਹੋਰ ਸਾਰੇ ਕੰਮ ਸੌਂਪੇ ਗਏ ਸਨ।

49ਪਰ ਹਾਰੋਨ ਅਤੇ ਉਹ ਦੇ ਉੱਤਰਾਧਿਕਾਰੀ ਉਹ ਸਨ ਜਿਨ੍ਹਾਂ ਨੇ ਹੋਮ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਸੰਬੰਧ ਵਿੱਚ ਜੋ ਅੱਤ ਪਵਿੱਤਰ ਸਥਾਨ ਵਿੱਚ ਕੀਤਾ ਗਿਆ ਸੀ, ਇਸਰਾਏਲ ਦੇ ਲਈ ਪ੍ਰਾਸਚਿਤ ਕਰਨ ਲਈ, ਮੋਸ਼ੇਹ ਦੇ ਸਾਰੇ ਕੰਮਾਂ ਦੇ ਅਨੁਸਾਰ ਚੜ੍ਹਾਵੇ ਚੜ੍ਹਾਏ ਸਨ ਜਿਵੇਂ ਪਰਮੇਸ਼ਵਰ ਦੇ ਸੇਵਕ ਨੇ ਹੁਕਮ ਦਿੱਤਾ ਸੀ।

50ਇਹ ਹਾਰੋਨ ਦੇ ਉੱਤਰਾਧਿਕਾਰੀ ਸਨ: ਉਹ ਦਾ ਪੁੱਤਰ ਅਲਆਜ਼ਾਰ, ਉਹ ਦਾ ਪੁੱਤਰ ਫੀਨਹਾਸ, ਉਹ ਦਾ ਪੁੱਤਰ ਅਬੀਸ਼ੂਆ,

51ਉਹ ਦਾ ਪੁੱਤਰ ਬੁੱਕੀ, ਉਹ ਦਾ ਪੁੱਤਰ ਉਜ਼ੀ, ਉਹ ਦਾ ਪੁੱਤਰ ਜ਼ਰਹਯਾਹ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.