48ਉਹਨਾਂ ਦੇ ਸਾਥੀ ਲੇਵੀਆਂ ਨੂੰ ਤੰਬੂ ਅਤੇ ਪਰਮੇਸ਼ਵਰ ਦੇ ਭਵਨ ਦੇ ਹੋਰ ਸਾਰੇ ਕੰਮ ਸੌਂਪੇ ਗਏ ਸਨ।
49ਪਰ ਹਾਰੋਨ ਅਤੇ ਉਹ ਦੇ ਉੱਤਰਾਧਿਕਾਰੀ ਉਹ ਸਨ ਜਿਨ੍ਹਾਂ ਨੇ ਹੋਮ ਦੀ ਜਗਵੇਦੀ ਉੱਤੇ ਅਤੇ ਧੂਪ ਦੀ ਜਗਵੇਦੀ ਉੱਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਸੰਬੰਧ ਵਿੱਚ ਜੋ ਅੱਤ ਪਵਿੱਤਰ ਸਥਾਨ ਵਿੱਚ ਕੀਤਾ ਗਿਆ ਸੀ, ਇਸਰਾਏਲ ਦੇ ਲਈ ਪ੍ਰਾਸਚਿਤ ਕਰਨ ਲਈ, ਮੋਸ਼ੇਹ ਦੇ ਸਾਰੇ ਕੰਮਾਂ ਦੇ ਅਨੁਸਾਰ ਚੜ੍ਹਾਵੇ ਚੜ੍ਹਾਏ ਸਨ ਜਿਵੇਂ ਪਰਮੇਸ਼ਵਰ ਦੇ ਸੇਵਕ ਨੇ ਹੁਕਮ ਦਿੱਤਾ ਸੀ।
50ਇਹ ਹਾਰੋਨ ਦੇ ਉੱਤਰਾਧਿਕਾਰੀ ਸਨ: ਉਹ ਦਾ ਪੁੱਤਰ ਅਲਆਜ਼ਾਰ, ਉਹ ਦਾ ਪੁੱਤਰ ਫੀਨਹਾਸ, ਉਹ ਦਾ ਪੁੱਤਰ ਅਬੀਸ਼ੂਆ,
51ਉਹ ਦਾ ਪੁੱਤਰ ਬੁੱਕੀ, ਉਹ ਦਾ ਪੁੱਤਰ ਉਜ਼ੀ, ਉਹ ਦਾ ਪੁੱਤਰ ਜ਼ਰਹਯਾਹ।
52ਉਹ ਦਾ ਪੁੱਤਰ ਮਰਾਯੋਥ, ਉਹ ਦਾ ਪੁੱਤਰ ਅਮਰਯਾਹ, ਉਹ ਦਾ ਪੁੱਤਰ ਅਹੀਟੂਬ,