50ਇਹ ਹਾਰੋਨ ਦੇ ਉੱਤਰਾਧਿਕਾਰੀ ਸਨ: ਉਹ ਦਾ ਪੁੱਤਰ ਅਲਆਜ਼ਾਰ, ਉਹ ਦਾ ਪੁੱਤਰ ਫੀਨਹਾਸ, ਉਹ ਦਾ ਪੁੱਤਰ ਅਬੀਸ਼ੂਆ,
51ਉਹ ਦਾ ਪੁੱਤਰ ਬੁੱਕੀ, ਉਹ ਦਾ ਪੁੱਤਰ ਉਜ਼ੀ, ਉਹ ਦਾ ਪੁੱਤਰ ਜ਼ਰਹਯਾਹ।
52ਉਹ ਦਾ ਪੁੱਤਰ ਮਰਾਯੋਥ, ਉਹ ਦਾ ਪੁੱਤਰ ਅਮਰਯਾਹ, ਉਹ ਦਾ ਪੁੱਤਰ ਅਹੀਟੂਬ,
53ਉਹ ਦਾ ਪੁੱਤਰ ਸਾਦੋਕ ਅਤੇ ਉਹ ਦਾ ਪੁੱਤਰ ਅਹੀਮਾਜ਼।
54ਇਹ ਉਹਨਾਂ ਦੀਆਂ ਬਸਤੀਆਂ ਦੇ ਟਿਕਾਣੇ ਸਨ ਜੋ ਉਹਨਾਂ ਦੇ ਇਲਾਕੇ ਵਜੋਂ ਦਿੱਤੇ ਗਏ ਸਨ (ਉਹ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਦਿੱਤੇ ਗਏ ਸਨ ਜੋ ਕੋਹਾਥ ਗੋਤ ਵਿੱਚੋਂ ਸਨ, ਕਿਉਂਕਿ ਪਹਿਲੀ ਚਿੱਠੀ ਉਹਨਾਂ ਲਈ ਸੀ)।