60ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਹਨਾਂ ਨੂੰ ਗਿਬਓਨ, ਗੇਬਾ, ਅਲਮੇਥ ਅਤੇ ਅਨਾਥੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਦਿੱਤੀਆਂ ਗਈਆਂ। ਕੋਹਾਥੀ ਗੋਤਾਂ ਵਿੱਚ ਵੰਡੇ ਗਏ ਕਸਬਿਆਂ ਦੀ ਕੁੱਲ ਗਿਣਤੀ ਤੇਰ੍ਹਾਂ ਹੋ ਗਈ।
61ਕੋਹਾਥ ਦੇ ਉੱਤਰਾਧਿਕਾਰੀਆਂ ਨੂੰ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਦਸ ਨਗਰ ਦਿੱਤੇ ਗਏ ਸਨ।
62ਗੇਰਸ਼ੋਨ ਦੇ ਉੱਤਰਾਧਿਕਾਰੀਆਂ ਨੂੰ, ਗੋਤਾਂ ਅਨੁਸਾਰ, ਯਿੱਸਾਕਾਰ, ਆਸ਼ੇਰ ਅਤੇ ਨਫ਼ਤਾਲੀ ਦੇ ਗੋਤਾਂ ਵਿੱਚੋਂ ਅਤੇ ਮਨੱਸ਼ੇਹ ਦੇ ਗੋਤ ਦੇ ਹਿੱਸੇ ਵਿੱਚੋਂ ਜੋ ਬਾਸ਼ਾਨ ਵਿੱਚ ਹੈ, ਤੇਰ੍ਹਾਂ ਕਸਬੇ ਦਿੱਤੇ ਗਏ ਸਨ।
63ਮੇਰਾਰੀ ਦੇ ਉੱਤਰਾਧਿਕਾਰੀਆਂ ਨੂੰ ਰਊਬੇਨ, ਗਾਦ ਅਤੇ ਜ਼ਬੂਲੁਨ ਦੇ ਗੋਤਾਂ ਵਿੱਚੋਂ ਬਾਰਾਂ ਨਗਰ ਦਿੱਤੇ ਗਏ।
64ਇਸ ਲਈ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਕਸਬੇ ਅਤੇ ਉਹਨਾਂ ਦੀਆਂ ਚਰਾਂਦਾਂ ਦੇ ਦਿੱਤੀਆਂ।