1 ਇਤਿਹਾਸ 6

ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਹਨਾਂ ਨੂੰ ਗਿਬਓਨ, ਗੇਬਾ, ਅਲਮੇਥ ਅਤੇ ਅਨਾਥੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਦਿੱਤੀਆਂ ਗਈਆਂ। ਕੋਹਾਥੀ ਗੋਤਾਂ ਵਿੱਚ ਵੰਡੇ ਗਏ ਕਸਬਿਆਂ ਦੀ ਕੁੱਲ ਗਿਣਤੀ ਤੇਰ੍ਹਾਂ ਹੋ ਗਈ।

1 Chronicles 6:60 (UKJV) And out of the tribe of Benjamin; Geba with her suburbs, and Alemeth with her suburbs, and Anathoth with her suburbs. All their cities throughout their families were thirteen cities.

58ਹੀਲੇਨ, ਦਬੀਰ,

59ਆਸ਼ਾਨ, ਜੁਤਾਹੀ ਅਤੇ ਬੈਥ-ਸ਼ੇਮੇਸ਼, ਉਹਨਾਂ ਦੀਆਂ ਚਰਾਂਦਾਂ ਸਮੇਤ।

60ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਹਨਾਂ ਨੂੰ ਗਿਬਓਨ, ਗੇਬਾ, ਅਲਮੇਥ ਅਤੇ ਅਨਾਥੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਦਿੱਤੀਆਂ ਗਈਆਂ। ਕੋਹਾਥੀ ਗੋਤਾਂ ਵਿੱਚ ਵੰਡੇ ਗਏ ਕਸਬਿਆਂ ਦੀ ਕੁੱਲ ਗਿਣਤੀ ਤੇਰ੍ਹਾਂ ਹੋ ਗਈ।

61ਕੋਹਾਥ ਦੇ ਉੱਤਰਾਧਿਕਾਰੀਆਂ ਨੂੰ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਦਸ ਨਗਰ ਦਿੱਤੇ ਗਏ ਸਨ।

62ਗੇਰਸ਼ੋਨ ਦੇ ਉੱਤਰਾਧਿਕਾਰੀਆਂ ਨੂੰ, ਗੋਤਾਂ ਅਨੁਸਾਰ, ਯਿੱਸਾਕਾਰ, ਆਸ਼ੇਰ ਅਤੇ ਨਫ਼ਤਾਲੀ ਦੇ ਗੋਤਾਂ ਵਿੱਚੋਂ ਅਤੇ ਮਨੱਸ਼ੇਹ ਦੇ ਗੋਤ ਦੇ ਹਿੱਸੇ ਵਿੱਚੋਂ ਜੋ ਬਾਸ਼ਾਨ ਵਿੱਚ ਹੈ, ਤੇਰ੍ਹਾਂ ਕਸਬੇ ਦਿੱਤੇ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.