57ਇਸ ਲਈ ਹਾਰੋਨ ਦੇ ਉੱਤਰਾਧਿਕਾਰੀਆਂ ਨੂੰ ਹੇਬਰੋਨ (ਪਨਾਹ ਦਾ ਸ਼ਹਿਰ) ਅਤੇ ਲਿਬਨਾਹ, ਯੱਤੀਰ, ਅਸ਼ਤਮੋਆ,
58ਹੀਲੇਨ, ਦਬੀਰ,
59ਆਸ਼ਾਨ, ਜੁਤਾਹੀ ਅਤੇ ਬੈਥ-ਸ਼ੇਮੇਸ਼, ਉਹਨਾਂ ਦੀਆਂ ਚਰਾਂਦਾਂ ਸਮੇਤ।
60ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਉਹਨਾਂ ਨੂੰ ਗਿਬਓਨ, ਗੇਬਾ, ਅਲਮੇਥ ਅਤੇ ਅਨਾਥੋਥ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਦਿੱਤੀਆਂ ਗਈਆਂ। ਕੋਹਾਥੀ ਗੋਤਾਂ ਵਿੱਚ ਵੰਡੇ ਗਏ ਕਸਬਿਆਂ ਦੀ ਕੁੱਲ ਗਿਣਤੀ ਤੇਰ੍ਹਾਂ ਹੋ ਗਈ।
61ਕੋਹਾਥ ਦੇ ਉੱਤਰਾਧਿਕਾਰੀਆਂ ਨੂੰ ਮਨੱਸ਼ੇਹ ਦੇ ਅੱਧੇ ਗੋਤ ਦੇ ਗੋਤਾਂ ਵਿੱਚੋਂ ਦਸ ਨਗਰ ਦਿੱਤੇ ਗਏ ਸਨ।