65ਅਤੇ ਉਹਨਾਂ ਨੇ ਗੁਣਾ ਪਾ ਕੇ ਯਹੂਦੀਆਂ ਦੇ ਗੋਤ ਤੋਂ ਤੇ ਸ਼ਿਮਓਨੀਆਂ ਦੇ ਗੋਤ ਤੋਂ ਤੇ ਬਿਨਯਾਮੀਨੀਆਂ ਦੇ ਗੋਤ ਤੋਂ ਇਹ ਸ਼ਹਿਰ ਜਿਨ੍ਹਾਂ ਦੇ ਨਾਵਾਂ ਦਾ ਵਰਨਣ ਹੋਇਆ ਹੈ।
66ਕੋਹਾਥੀ ਗੋਤਾਂ ਵਿੱਚੋਂ ਕੁਝ ਇਫ਼ਰਾਈਮ ਦੇ ਗੋਤ ਵਿੱਚੋਂ ਉਹਨਾਂ ਦੇ ਇਲਾਕੇ ਕਸਬੇ ਵਜੋਂ ਦਿੱਤੇ ਗਏ ਸਨ।
67ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਹਨਾਂ ਨੂੰ ਸ਼ੇਕੇਮ (ਪਨਾਹ ਦਾ ਸ਼ਹਿਰ) ਅਤੇ ਗੇਜ਼ੇਰ ਚਰਾਗਾਹਾਂ ਸਮੇਤ,
68ਯਾਕਮਆਮ, ਬੈਥ-ਹੋਰੋਨ
69ਅੱਯਾਲੋਨ ਅਤੇ ਗਾਥ ਰਿੰਮੋਨ ਅਤੇ ਉਹਨਾਂ ਦੇ ਚਰਾਗਾਹਾਂ ਸਮੇਤ ਦਿੱਤੇ ਗਏ ਸਨ।