15ਮਾਕੀਰ ਨੇ ਹੁੱਪੀਮ ਅਤੇ ਸ਼ੂਪੀਮਆਂ ਵਿੱਚੋਂ ਇੱਕ ਪਤਨੀ ਵਿਆਹ ਲਈ। ਉਸਦੀ ਭੈਣ ਦਾ ਨਾਮ ਮਕਾਹ ਸੀ। ਇੱਕ ਹੋਰ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ, ਜਿਸ ਦੀਆਂ ਸਿਰਫ ਧੀਆਂ ਸਨ।
16ਮਾਕੀਰ ਦੀ ਪਤਨੀ ਮਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਪਰੇਸ਼ ਰੱਖਿਆ। ਉਸਦੇ ਭਰਾ ਦਾ ਨਾਮ ਸ਼ੇਰੇਸ਼ ਸੀ ਅਤੇ ਪਰੇਸ਼ ਦੇ ਪੁੱਤਰ ਊਲਾਮ ਅਤੇ ਰੇਕੇਮ ਸਨ।
17ਊਲਾਮ ਦਾ ਪੁੱਤਰ: ਬੇਦਾਨ। ਇਹ ਗਿਲਆਦ ਦੇ ਪੁੱਤਰ ਮਾਕੀਰ ਦੇ ਪੁੱਤਰ ਅਤੇ ਮਨੱਸ਼ੇਹ ਦੇ ਪੁੱਤਰ ਸਨ।
18ਉਸਦੀ ਭੈਣ ਹਮੋਲਕਥ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।
19ਸ਼ਮੀਦਾ ਦੇ ਪੁੱਤਰ ਸਨ: ਅਹਯਾਨ, ਸ਼ੇਕੇਮ, ਲਿਖੀ ਅਤੇ ਅਨਿਆਮ।