1 ਇਤਿਹਾਸ 7

ਮਾਕੀਰ ਦੀ ਪਤਨੀ ਮਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਪਰੇਸ਼ ਰੱਖਿਆ। ਉਸਦੇ ਭਰਾ ਦਾ ਨਾਮ ਸ਼ੇਰੇਸ਼ ਸੀ ਅਤੇ ਪਰੇਸ਼ ਦੇ ਪੁੱਤਰ ਊਲਾਮ ਅਤੇ ਰੇਕੇਮ ਸਨ।

1 Chronicles 7:16 (UKJV) And Maachah the wife of Machir bare a son, and she called his name Peresh; and the name of his brother was Sheresh; and his sons were Ulam and Rakem.

14ਮਨੱਸ਼ੇਹ ਦੇ ਉੱਤਰਾਧਿਕਾਰੀ: ਅਸਰੀਏਲ ਉਸਦੀ ਅਰਾਮੀ ਦਾਸੀ ਦੁਆਰਾ ਉਸਦੀ ਔਲਾਦ ਸੀ। ਉਸਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ।

15ਮਾਕੀਰ ਨੇ ਹੁੱਪੀਮ ਅਤੇ ਸ਼ੂਪੀਮਆਂ ਵਿੱਚੋਂ ਇੱਕ ਪਤਨੀ ਵਿਆਹ ਲਈ। ਉਸਦੀ ਭੈਣ ਦਾ ਨਾਮ ਮਕਾਹ ਸੀ। ਇੱਕ ਹੋਰ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ, ਜਿਸ ਦੀਆਂ ਸਿਰਫ ਧੀਆਂ ਸਨ।

16ਮਾਕੀਰ ਦੀ ਪਤਨੀ ਮਕਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਪਰੇਸ਼ ਰੱਖਿਆ। ਉਸਦੇ ਭਰਾ ਦਾ ਨਾਮ ਸ਼ੇਰੇਸ਼ ਸੀ ਅਤੇ ਪਰੇਸ਼ ਦੇ ਪੁੱਤਰ ਊਲਾਮ ਅਤੇ ਰੇਕੇਮ ਸਨ।

17ਊਲਾਮ ਦਾ ਪੁੱਤਰ: ਬੇਦਾਨ। ਇਹ ਗਿਲਆਦ ਦੇ ਪੁੱਤਰ ਮਾਕੀਰ ਦੇ ਪੁੱਤਰ ਅਤੇ ਮਨੱਸ਼ੇਹ ਦੇ ਪੁੱਤਰ ਸਨ।

18ਉਸਦੀ ਭੈਣ ਹਮੋਲਕਥ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.