1 ਇਤਿਹਾਸ 7

ਬਿਨਯਾਮੀਨ ਦੇ ਤਿੰਨ ਪੁੱਤਰ: ਬੇਲਾ, ਬੇਕਰ ਅਤੇ ਯਦੀਏਲ।

1 Chronicles 7:6 (UKJV) The sons of Benjamin; Bela, and Becher, and Jediael, three.

4ਅਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਪੀੜ੍ਹੀਆਂ ਅਨੁਸਾਰ ਅਤੇ ਉਹਨਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਯੋਧਿਆਂ ਦੇ ਵੱਡੇ ਜੱਥੇ ਸਨ, 36,000 ਜੁਆਨ ਕਿਉਂ ਜੋ ਉਹਨਾਂ ਦੀਆਂ ਬਹੁਤ ਸਾਰੀਆਂ ਤੀਵੀਆਂ ਅਤੇ ਪੁੱਤਰ ਸਨ।

5ਅਤੇ ਉਹਨਾਂ ਦੇ ਭਰਾ ਯਿੱਸਾਕਾਰ ਦੀਆਂ ਸਾਰੀਆਂ ਕੁਲਾਂ ਵਿੱਚ ਡਾਢੇ ਸੂਰਮੇ ਸਨ ਜਿਹੜੇ ਉਹਨਾਂ ਦੀਆਂ ਕੁੱਲਪੱਤ੍ਰੀਆਂ ਵਿੱਚ ਗਿਣੇ ਹੋਏ 87,000 ਸਨ।

6ਬਿਨਯਾਮੀਨ ਦੇ ਤਿੰਨ ਪੁੱਤਰ: ਬੇਲਾ, ਬੇਕਰ ਅਤੇ ਯਦੀਏਲ।

7ਬੇਲਾ ਦੇ ਪੁੱਤਰ: ਅਜ਼ਬੋਨ, ਉਜ਼ੀ, ਉਜ਼ੀਏਲ, ਯਰੀਮੋਥ ਅਤੇ ਈਰੀ, ਪਰਿਵਾਰ ਦੇ ਮੁਖੀਏ—ਕੁੱਲ ਪੰਜ। ਉਹਨਾਂ ਦੇ ਕੁਲਪੱਤ੍ਰੀਆ ਵਿੱਚ 22,034 ਲੜਾਕੂ ਪੁਰਸ਼ਾਂ ਦੀ ਸੂਚੀ ਹੈ।

8ਬੇਕਰ ਦੇ ਪੁੱਤਰ: ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਈ, ਆਮਰੀ, ਯਰੇਮੋਥ, ਅਬੀਯਾਹ, ਅਨਾਥੋਥ ਅਤੇ ਅਲਮੇਥ। ਇਹ ਸਾਰੇ ਬੇਕਰ ਦੇ ਪੁੱਤਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.