34ਯੋਨਾਥਾਨ ਦਾ ਪੁੱਤਰ ਸੀ: ਮਰੀਬ-ਬਆਲ, ਜੋ ਮੀਕਾਹ ਦਾ ਪਿਤਾ ਸੀ।
35ਮੀਕਾਹ ਦੇ ਪੁੱਤਰ: ਪੀਥੋਨ, ਮਲਕ, ਤਾਰੇਆ ਅਤੇ ਆਹਾਜ਼।
36ਆਹਾਜ਼ ਯਹੋਅਦਾਹ ਦਾ ਪਿਤਾ ਸੀ, ਯਹੋਅਦਾਹ ਅਲਮੇਥ, ਅਜ਼ਮਾਵੇਥ ਅਤੇ ਜ਼ਿਮਰੀ ਦਾ ਪਿਤਾ ਸੀ ਅਤੇ ਜ਼ਿਮਰੀ ਮੋਜ਼ਾ ਦਾ ਪਿਤਾ ਸੀ।
37ਮੋਜ਼ਾ ਬੀਨਾ ਦਾ ਪਿਤਾ ਸੀ; ਰਾਫ਼ਾਹ ਉਸਦਾ ਪੁੱਤਰ ਸੀ, ਅਲਯਾਸਾਹ ਉਸਦਾ ਪੁੱਤਰ ਅਤੇ ਅਜ਼ੇਲ ਉਸਦਾ ਪੁੱਤਰ ਸੀ।
38ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ: ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਅਜ਼ੇਲ ਦੇ ਪੁੱਤਰ ਸਨ।