1 ਇਤਿਹਾਸ 8

ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ: ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਅਜ਼ੇਲ ਦੇ ਪੁੱਤਰ ਸਨ।

1 Chronicles 8:38 (UKJV) And Azel had six sons, whose names are these, Azrikam, Bocheru, and Ishmael, and Sheariah, and Obadiah, and Hanan. All these were the sons of Azel.

36ਆਹਾਜ਼ ਯਹੋਅਦਾਹ ਦਾ ਪਿਤਾ ਸੀ, ਯਹੋਅਦਾਹ ਅਲਮੇਥ, ਅਜ਼ਮਾਵੇਥ ਅਤੇ ਜ਼ਿਮਰੀ ਦਾ ਪਿਤਾ ਸੀ ਅਤੇ ਜ਼ਿਮਰੀ ਮੋਜ਼ਾ ਦਾ ਪਿਤਾ ਸੀ।

37ਮੋਜ਼ਾ ਬੀਨਾ ਦਾ ਪਿਤਾ ਸੀ; ਰਾਫ਼ਾਹ ਉਸਦਾ ਪੁੱਤਰ ਸੀ, ਅਲਯਾਸਾਹ ਉਸਦਾ ਪੁੱਤਰ ਅਤੇ ਅਜ਼ੇਲ ਉਸਦਾ ਪੁੱਤਰ ਸੀ।

38ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ: ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਅਜ਼ੇਲ ਦੇ ਪੁੱਤਰ ਸਨ।

39ਉਸ ਦੇ ਭਰਾ ਏਸ਼ੇਕ ਦੇ ਪੁੱਤਰ: ਉਸ ਦਾ ਜੇਠਾ ਪੁੱਤਰ ਉਲਾਮ, ਦੂਜਾ ਯਊਸ਼ ਅਤੇ ਤੀਜਾ ਅਲੀਫ਼ਲੇਟ।

40ਉਲਾਮ ਦੇ ਪੁੱਤਰ ਬਹਾਦਰ ਯੋਧੇ ਸਨ ਜੋ ਧਨੁਸ਼ ਨੂੰ ਸੰਭਾਲ ਸਕਦੇ ਸਨ। ਉਹਨਾਂ ਦੇ ਬਹੁਤ ਸਾਰੇ ਪੁੱਤਰ ਅਤੇ ਪੋਤਰੇ ਸਨ—ਕੁੱਲ ਮਿਲਾ ਕੇ ਡੇਢ ਸੌ ਸਨ। ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.