37ਮੋਜ਼ਾ ਬੀਨਾ ਦਾ ਪਿਤਾ ਸੀ; ਰਾਫ਼ਾਹ ਉਸਦਾ ਪੁੱਤਰ ਸੀ, ਅਲਯਾਸਾਹ ਉਸਦਾ ਪੁੱਤਰ ਅਤੇ ਅਜ਼ੇਲ ਉਸਦਾ ਪੁੱਤਰ ਸੀ।
38ਅਜ਼ੇਲ ਦੇ ਛੇ ਪੁੱਤਰ ਸਨ ਅਤੇ ਉਹਨਾਂ ਦੇ ਨਾਮ ਇਹ ਸਨ: ਅਜ਼ਰੀਕਾਮ, ਬੋਕੇਰੂ, ਇਸਮਾਏਲ, ਸ਼ਆਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਅਜ਼ੇਲ ਦੇ ਪੁੱਤਰ ਸਨ।
39ਉਸ ਦੇ ਭਰਾ ਏਸ਼ੇਕ ਦੇ ਪੁੱਤਰ: ਉਸ ਦਾ ਜੇਠਾ ਪੁੱਤਰ ਉਲਾਮ, ਦੂਜਾ ਯਊਸ਼ ਅਤੇ ਤੀਜਾ ਅਲੀਫ਼ਲੇਟ।
40ਉਲਾਮ ਦੇ ਪੁੱਤਰ ਬਹਾਦਰ ਯੋਧੇ ਸਨ ਜੋ ਧਨੁਸ਼ ਨੂੰ ਸੰਭਾਲ ਸਕਦੇ ਸਨ। ਉਹਨਾਂ ਦੇ ਬਹੁਤ ਸਾਰੇ ਪੁੱਤਰ ਅਤੇ ਪੋਤਰੇ ਸਨ—ਕੁੱਲ ਮਿਲਾ ਕੇ ਡੇਢ ਸੌ ਸਨ। ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।