35ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿੱਚ ਰਹਿੰਦਾ ਸੀ। ਉਸਦੀ ਪਤਨੀ ਦਾ ਨਾਮ ਮਕਾਹ ਸੀ,
36ਅਤੇ ਉਸ ਦੇ ਜੇਠੇ ਪੁੱਤਰ ਦਾ ਨਾਮ ਅਬਦੋਨ ਸੀ, ਉਸ ਤੋਂ ਬਾਅਦ ਸੂਰ, ਕੀਸ਼, ਬਾਲ, ਨੇਰ, ਨਾਦਾਬ,
37ਗਦੋਰ, ਅਹੀਓ, ਜ਼ਕਰਯਾਹ ਅਤੇ ਮਿਕਲੋਥ ਸਨ।
38ਮਿਕਲੋਥ ਸ਼ਿਮਆਮ ਦਾ ਪਿਤਾ ਸੀ। ਉਹ ਵੀ ਯੇਰੂਸ਼ਲੇਮ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹਿੰਦੇ ਸਨ।
39ਨੇਰ ਕੀਸ਼ ਦਾ ਪਿਤਾ ਸੀ, ਕੀਸ਼ ਸ਼ਾਊਲ ਦਾ ਪਿਤਾ ਸੀ ਅਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਏਸ਼ਬਆਲ ਦਾ ਪਿਤਾ ਸੀ