ਉਪਦੇਸ਼ਕ 1

ਮੈਂ ਉਹ ਸਾਰੀਆਂ ਚੀਜ਼ਾਂ ਦੇਖਿਆ ਹਨ ਜੋ ਸੂਰਜ ਦੇ ਹੇਠਾਂ ਕੀਤੀਆਂ ਜਾਂਦੀਆਂ ਹਨ, ਉਹ ਸਾਰੀਆਂ ਵਿਅਰਥ ਹਨ ਜਿਵੇਂ ਹਵਾ ਦਾ ਫੱਕਣਾ ਹੈ।

Ecclesiastes 1:14 (UKJV) I have seen all the works that are done under the sun; and, behold, all is vanity and vexation of spirit.

12ਮੈਂ ਉਪਦੇਸ਼ਕ ਯੇਰੂਸ਼ਲੇਮ ਉੱਤੇ ਰਾਜਾ ਸੀ।

13ਮੈਂ ਆਪਣਾ ਮਨ ਲਾਇਆ ਤਾਂ ਕਿ ਜੋ ਕੁਝ ਅਕਾਸ਼ ਦੇ ਹੇਠ ਹੁੰਦਾ ਹੈ, ਬੁੱਧ ਨਾਲ ਉਸ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ਵਰ ਨੇ ਮਨੁੱਖ ਦੇ ਵੰਸ਼ ਨੂੰ ਵੱਡਾ ਕਸ਼ਟ ਦਿੱਤਾ ਹੈ, ਜਿਸ ਦੇ ਵਿੱਚ ਉਹ ਲੱਗੇ ਰਹਿਣ!

14ਮੈਂ ਉਹ ਸਾਰੀਆਂ ਚੀਜ਼ਾਂ ਦੇਖਿਆ ਹਨ ਜੋ ਸੂਰਜ ਦੇ ਹੇਠਾਂ ਕੀਤੀਆਂ ਜਾਂਦੀਆਂ ਹਨ, ਉਹ ਸਾਰੀਆਂ ਵਿਅਰਥ ਹਨ ਜਿਵੇਂ ਹਵਾ ਦਾ ਫੱਕਣਾ ਹੈ।

15ਜੋ ਟੇਢਾ ਹੈ ਉਹ ਸਿੱਧਾ ਨਹੀਂ ਬਣ ਸਕਦਾ, ਜੋ ਨਹੀਂ ਹੈ ਉਸਨੂੰ ਗਿਣਿਆ ਨਹੀਂ ਜਾ ਸਕਦਾ।

16ਮੈਂ ਆਪਣੇ-ਆਪ ਨੂੰ ਕਿਹਾ, “ਵੇਖੋ, ਮੇਰੇ ਤੋਂ ਪਹਿਲਾਂ ਯੇਰੂਸ਼ਲੇਮ ਉੱਤੇ ਰਾਜ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲੋਂ ਮੈਂ ਸਿਆਣਪ ਵਿੱਚ ਵੱਧ ਗਿਆ ਹਾਂ। ਮੈਂ ਬਹੁਤ ਸਾਰੀ ਬੁੱਧ ਅਤੇ ਗਿਆਨ ਦਾ ਅਨੁਭਵ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.