5ਸੂਰਜ ਚੜ੍ਹਦਾ ਹੈ ਅਤੇ ਸੂਰਜ ਡੁੱਬਦਾ ਹੈ, ਅਤੇ ਜਲਦੀ ਹੀ ਉੱਥੇ ਵਾਪਸ ਮੁੜ ਜਾਂਦਾ ਹੈ ਜਿੱਥੋਂ ਉਹ ਚੜ੍ਹਦਾ ਹੈ।
6ਹਵਾ ਦੱਖਣ ਵੱਲੋਂ ਵਗਦੀ ਹੈ ਅਤੇ ਉੱਤਰ ਵੱਲ ਮੁੜਦੀ ਹੈ, ਇਹ ਗੋਲ-ਗੋਲ ਘੁੰਮ ਕੇ ਆਪਣੇ ਰਸਤੇ ਤੇ ਵਾਪਸ ਆ ਜਾਂਦੀ ਹੈ।
7ਸਾਰੀਆਂ ਨਦੀਆਂ ਸਮੁੰਦਰ ਵਿੱਚ ਆ ਪੈਦੀਆਂ ਹਨ, ਫਿਰ ਵੀ ਸਮੁੰਦਰ ਕਦੇ ਨਹੀਂ ਭਰਦਾ। ਜਿੱਥੋਂ ਨਦੀਆਂ ਨਿੱਕਲਦੀਆਂ ਹਨ, ਉੱਥੇ ਹੀ ਮੁੜ ਜਾਂਦੀਆਂ ਹਨ।
8ਸਾਰੀਆਂ ਚੀਜ਼ਾਂ ਥੱਕਾਉਂਣ ਵਾਲੀਆਂ ਹਨ, ਜਿਸ ਦੇ ਬਾਰੇ ਮਨੁੱਖ ਬੋਲ ਨਹੀਂ ਸਕਦਾ, ਅੱਖ ਵੇਖਣ ਤੋਂ ਨਹੀਂ ਰੱਜ ਸੱਕਦੀ, ਨਾ ਕੰਨ ਸੁਣਨ ਤੋਂ ਰੱਜਦੇ ਹਨ।
9ਜੋ ਹੋ ਚੁੱਕਿਆ ਹੈ ਉਹ ਦੁਬਾਰਾ ਹੋਵੇਗਾ, ਜੋ ਕੀਤਾ ਗਿਆ ਹੈ ਉਹ ਦੁਬਾਰਾ ਕੀਤਾ ਜਾਵੇਗਾ ਸੂਰਜ ਦੇ ਹੇਠਾਂ ਕੁਝ ਵੀ ਨਵਾਂ ਨਹੀਂ ਹੈ।