ਉਪਦੇਸ਼ਕ 1

ਸਾਰੀਆਂ ਚੀਜ਼ਾਂ ਥੱਕਾਉਂਣ ਵਾਲੀਆਂ ਹਨ, ਜਿਸ ਦੇ ਬਾਰੇ ਮਨੁੱਖ ਬੋਲ ਨਹੀਂ ਸਕਦਾ, ਅੱਖ ਵੇਖਣ ਤੋਂ ਨਹੀਂ ਰੱਜ ਸੱਕਦੀ, ਨਾ ਕੰਨ ਸੁਣਨ ਤੋਂ ਰੱਜਦੇ ਹਨ।

Ecclesiastes 1:8 (UKJV) All things are full of labour; man cannot utter it: the eye is not satisfied with seeing, nor the ear filled with hearing.

6ਹਵਾ ਦੱਖਣ ਵੱਲੋਂ ਵਗਦੀ ਹੈ ਅਤੇ ਉੱਤਰ ਵੱਲ ਮੁੜਦੀ ਹੈ, ਇਹ ਗੋਲ-ਗੋਲ ਘੁੰਮ ਕੇ ਆਪਣੇ ਰਸਤੇ ਤੇ ਵਾਪਸ ਆ ਜਾਂਦੀ ਹੈ।

7ਸਾਰੀਆਂ ਨਦੀਆਂ ਸਮੁੰਦਰ ਵਿੱਚ ਆ ਪੈਦੀਆਂ ਹਨ, ਫਿਰ ਵੀ ਸਮੁੰਦਰ ਕਦੇ ਨਹੀਂ ਭਰਦਾ। ਜਿੱਥੋਂ ਨਦੀਆਂ ਨਿੱਕਲਦੀਆਂ ਹਨ, ਉੱਥੇ ਹੀ ਮੁੜ ਜਾਂਦੀਆਂ ਹਨ।

8ਸਾਰੀਆਂ ਚੀਜ਼ਾਂ ਥੱਕਾਉਂਣ ਵਾਲੀਆਂ ਹਨ, ਜਿਸ ਦੇ ਬਾਰੇ ਮਨੁੱਖ ਬੋਲ ਨਹੀਂ ਸਕਦਾ, ਅੱਖ ਵੇਖਣ ਤੋਂ ਨਹੀਂ ਰੱਜ ਸੱਕਦੀ, ਨਾ ਕੰਨ ਸੁਣਨ ਤੋਂ ਰੱਜਦੇ ਹਨ।

9ਜੋ ਹੋ ਚੁੱਕਿਆ ਹੈ ਉਹ ਦੁਬਾਰਾ ਹੋਵੇਗਾ, ਜੋ ਕੀਤਾ ਗਿਆ ਹੈ ਉਹ ਦੁਬਾਰਾ ਕੀਤਾ ਜਾਵੇਗਾ ਸੂਰਜ ਦੇ ਹੇਠਾਂ ਕੁਝ ਵੀ ਨਵਾਂ ਨਹੀਂ ਹੈ।

10ਕੀ ਕੁਝ ਅਜਿਹਾ ਹੈ ਜਿਸ ਬਾਰੇ ਕੋਈ ਕਹਿ ਸਕਦਾ ਹੈ, “ਦੇਖੋ! ਇਹ ਕੁਝ ਨਵਾਂ ਹੈ”? ਇਹ ਪਹਿਲਾ ਹੀ ਇੱਥੇ ਸੀ, ਇਹ ਸਾਡੇ ਸਮੇਂ ਤੋਂ ਪਹਿਲਾਂ ਇੱਥੇ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.