11ਜੇ ਸੱਪ ਮੰਤਰ ਪੜ੍ਹੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰ ਪੜ੍ਹਨ ਵਾਲੇ ਨੂੰ ਕੁਝ ਲਾਭ ਨਾ ਹੋਵੇਗਾ।
12ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ, ਪਰ ਮੂਰਖ ਦੇ ਬੁੱਲ੍ਹ ਉਸਨੂੰ ਖਾ ਜਾਂਦੇ ਹਨ।
13ਉਹ ਦੇ ਮੂੰਹ ਦੀਆਂ ਗੱਲਾਂ ਦੀ ਸ਼ੁਰੂਆਤ ਮੂਰਖਤਾਈ ਹੈ, ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।
14ਮੂਰਖ ਸ਼ਬਦਾ ਨੂੰ ਵਧਾ ਕੇ ਬੋਲਦੇ ਹਨ। ਕੋਈ ਨਹੀਂ ਜਾਣਦਾ ਕਿ ਕੀ ਆਉਣ ਵਾਲਾ ਹੈ, ਕੌਣ ਕਿਸੇ ਨੂੰ ਦੱਸ ਸਕਦਾ ਹੈ ਕਿ ਉਹਨਾਂ ਤੋਂ ਬਾਅਦ ਕੀ ਹੋਵੇਗਾ?
15ਮੂਰਖਾਂ ਦੀ ਮਿਹਨਤ ਉਹਨਾਂ ਨੂੰ ਥਕਾ ਦਿੰਦੀ ਹੈ, ਉਹਨਾਂ ਨੂੰ ਸ਼ਹਿਰ ਦਾ ਰਸਤਾ ਨਹੀਂ ਪਤਾ।