13ਉਹ ਦੇ ਮੂੰਹ ਦੀਆਂ ਗੱਲਾਂ ਦੀ ਸ਼ੁਰੂਆਤ ਮੂਰਖਤਾਈ ਹੈ, ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।
14ਮੂਰਖ ਸ਼ਬਦਾ ਨੂੰ ਵਧਾ ਕੇ ਬੋਲਦੇ ਹਨ। ਕੋਈ ਨਹੀਂ ਜਾਣਦਾ ਕਿ ਕੀ ਆਉਣ ਵਾਲਾ ਹੈ, ਕੌਣ ਕਿਸੇ ਨੂੰ ਦੱਸ ਸਕਦਾ ਹੈ ਕਿ ਉਹਨਾਂ ਤੋਂ ਬਾਅਦ ਕੀ ਹੋਵੇਗਾ?
15ਮੂਰਖਾਂ ਦੀ ਮਿਹਨਤ ਉਹਨਾਂ ਨੂੰ ਥਕਾ ਦਿੰਦੀ ਹੈ, ਉਹਨਾਂ ਨੂੰ ਸ਼ਹਿਰ ਦਾ ਰਸਤਾ ਨਹੀਂ ਪਤਾ।
16ਹੇ ਦੇਸ਼ ਤੇਰੇ ਉੱਤੇ ਹਾਏ! ਜਦ ਤੇਰਾ ਰਾਜਾ ਅਜੇ ਮੁੰਡਾ ਹੈ ਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ।
17ਧੰਨ ਹੈ ਉਹ ਧਰਤੀ ਜਿਸ ਦਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ, ਅਤੇ ਜਿਸ ਦੇ ਹਾਕਮ ਸਹੀ ਸਮੇਂ ਤੇ ਖਾਂਦੇ ਹਨ, ਤਾਕਤ ਲਈ, ਨਾ ਕਿ ਸ਼ਰਾਬੀ ਹੋਣ ਲਈ।