ਉਪਦੇਸ਼ਕ 10

ਧੰਨ ਹੈ ਉਹ ਧਰਤੀ ਜਿਸ ਦਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ, ਅਤੇ ਜਿਸ ਦੇ ਹਾਕਮ ਸਹੀ ਸਮੇਂ ਤੇ ਖਾਂਦੇ ਹਨ, ਤਾਕਤ ਲਈ, ਨਾ ਕਿ ਸ਼ਰਾਬੀ ਹੋਣ ਲਈ।

Ecclesiastes 10:17 (UKJV) Blessed are you, O land, when your king is the son of nobles, and your princes eat in due season, for strength, and not for drunkenness!

15ਮੂਰਖਾਂ ਦੀ ਮਿਹਨਤ ਉਹਨਾਂ ਨੂੰ ਥਕਾ ਦਿੰਦੀ ਹੈ, ਉਹਨਾਂ ਨੂੰ ਸ਼ਹਿਰ ਦਾ ਰਸਤਾ ਨਹੀਂ ਪਤਾ।

16ਹੇ ਦੇਸ਼ ਤੇਰੇ ਉੱਤੇ ਹਾਏ! ਜਦ ਤੇਰਾ ਰਾਜਾ ਅਜੇ ਮੁੰਡਾ ਹੈ ਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ।

17ਧੰਨ ਹੈ ਉਹ ਧਰਤੀ ਜਿਸ ਦਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ, ਅਤੇ ਜਿਸ ਦੇ ਹਾਕਮ ਸਹੀ ਸਮੇਂ ਤੇ ਖਾਂਦੇ ਹਨ, ਤਾਕਤ ਲਈ, ਨਾ ਕਿ ਸ਼ਰਾਬੀ ਹੋਣ ਲਈ।

18ਆਲਸ ਕਰਕੇ ਛੱਤ ਦੀਆਂ ਕੜੀਆਂ ਲਿਫ ਜਾਂਦੀਆਂ ਹਨ, ਵਿਹਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।

19ਇੱਕ ਦਾਅਵਤ ਹਾਸੇ ਲਈ ਬਣਾਈ ਜਾਂਦੀ ਹੈ, ਦਾਖ਼ਰਸ ਜ਼ਿੰਦਗੀ ਨੂੰ ਅਨੰਦਮਈ ਬਣਾਉਂਦੀ ਹੈ, ਅਤੇ ਪੈਸਾ ਹਰ ਚੀਜ਼ ਦਾ ਜਵਾਬ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.