ਉਪਦੇਸ਼ਕ 10

ਹੇ ਦੇਸ਼ ਤੇਰੇ ਉੱਤੇ ਹਾਏ! ਜਦ ਤੇਰਾ ਰਾਜਾ ਅਜੇ ਮੁੰਡਾ ਹੈ ਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ।

Ecclesiastes 10:16 (UKJV) Woe to you, O land, when your king is a child, and your princes eat in the morning!

14ਮੂਰਖ ਸ਼ਬਦਾ ਨੂੰ ਵਧਾ ਕੇ ਬੋਲਦੇ ਹਨ। ਕੋਈ ਨਹੀਂ ਜਾਣਦਾ ਕਿ ਕੀ ਆਉਣ ਵਾਲਾ ਹੈ, ਕੌਣ ਕਿਸੇ ਨੂੰ ਦੱਸ ਸਕਦਾ ਹੈ ਕਿ ਉਹਨਾਂ ਤੋਂ ਬਾਅਦ ਕੀ ਹੋਵੇਗਾ?

15ਮੂਰਖਾਂ ਦੀ ਮਿਹਨਤ ਉਹਨਾਂ ਨੂੰ ਥਕਾ ਦਿੰਦੀ ਹੈ, ਉਹਨਾਂ ਨੂੰ ਸ਼ਹਿਰ ਦਾ ਰਸਤਾ ਨਹੀਂ ਪਤਾ।

16ਹੇ ਦੇਸ਼ ਤੇਰੇ ਉੱਤੇ ਹਾਏ! ਜਦ ਤੇਰਾ ਰਾਜਾ ਅਜੇ ਮੁੰਡਾ ਹੈ ਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ।

17ਧੰਨ ਹੈ ਉਹ ਧਰਤੀ ਜਿਸ ਦਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ, ਅਤੇ ਜਿਸ ਦੇ ਹਾਕਮ ਸਹੀ ਸਮੇਂ ਤੇ ਖਾਂਦੇ ਹਨ, ਤਾਕਤ ਲਈ, ਨਾ ਕਿ ਸ਼ਰਾਬੀ ਹੋਣ ਲਈ।

18ਆਲਸ ਕਰਕੇ ਛੱਤ ਦੀਆਂ ਕੜੀਆਂ ਲਿਫ ਜਾਂਦੀਆਂ ਹਨ, ਵਿਹਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.