7ਮੈਂ ਵੇਖਿਆ ਜੋ ਦਾਸ ਘੋੜਿਆਂ ਉੱਤੇ ਚੜ੍ਹਦੇ, ਜਦੋਂ ਸਰਦਾਰ ਨੌਕਰਾਂ ਵਾਂਗ ਪੈਦਲ ਜਾਂਦੇ ਹਨ।
8ਜੋ ਕੋਈ ਟੋਆ ਪੁੱਟਦਾ ਹੈ ਉਹ ਉਸ ਵਿੱਚ ਡਿੱਗੇਗਾ, ਜੋ ਕੋਈ ਕੰਧ ਤੋੜਦਾ ਹੈ ਉਸਨੂੰ ਸੱਪ ਲੜੇਗਾ।
9ਜੋ ਕੋਈ ਪੱਥਰਾਂ ਦੀ ਖੁਦਾਈ ਕਰਦਾ ਹੈ ਉਹ ਉਹਨਾਂ ਦੁਆਰਾ ਜ਼ਖਮੀ ਹੋ ਸਕਦਾ ਹੈ, ਜੋ ਕੋਈ ਲੱਕੜ ਚੀਰਦਾ ਹੈ ਉਹ ਉਸੇ ਤੋਂ ਜੋਖਮ ਵਿੱਚ ਪੈਦਾ ਹੈ।
10ਜੇਕਰ ਕੁਹਾੜਾ ਖੁੰਡਾ ਹੋਵੇ ਅਤੇ ਮਨੁੱਖ ਉਸ ਦੀ ਧਾਰ ਨੂੰ ਤਿੱਖੀ ਨਾ ਕਰੇ, ਤਾਂ ਜ਼ਿਆਦਾ ਤਾਕਤ ਦੀ ਲੋੜ ਪਵੇਗੀ, ਪਰ ਸਫਲ ਹੋਣ ਲਈ ਬੁੱਧ ਵੱਡੀ ਗੁਣਕਾਰ ਹੈ।
11ਜੇ ਸੱਪ ਮੰਤਰ ਪੜ੍ਹੇ ਜਾਣ ਤੋਂ ਪਹਿਲਾਂ ਲੜੇ, ਤਾਂ ਮੰਤਰ ਪੜ੍ਹਨ ਵਾਲੇ ਨੂੰ ਕੁਝ ਲਾਭ ਨਾ ਹੋਵੇਗਾ।