ਉਪਦੇਸ਼ਕ 10

ਜੋ ਕੋਈ ਟੋਆ ਪੁੱਟਦਾ ਹੈ ਉਹ ਉਸ ਵਿੱਚ ਡਿੱਗੇਗਾ, ਜੋ ਕੋਈ ਕੰਧ ਤੋੜਦਾ ਹੈ ਉਸਨੂੰ ਸੱਪ ਲੜੇਗਾ।

Ecclesiastes 10:8 (UKJV) He that digs a pit shall fall into it; and whoso breaks an hedge, a serpent shall bite him.

6ਮੂਰਖਾਂ ਨੂੰ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ, ਜਦੋਂ ਕਿ ਅਮੀਰ ਨੀਵੇਂ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਹਨ।

7ਮੈਂ ਵੇਖਿਆ ਜੋ ਦਾਸ ਘੋੜਿਆਂ ਉੱਤੇ ਚੜ੍ਹਦੇ, ਜਦੋਂ ਸਰਦਾਰ ਨੌਕਰਾਂ ਵਾਂਗ ਪੈਦਲ ਜਾਂਦੇ ਹਨ।

8ਜੋ ਕੋਈ ਟੋਆ ਪੁੱਟਦਾ ਹੈ ਉਹ ਉਸ ਵਿੱਚ ਡਿੱਗੇਗਾ, ਜੋ ਕੋਈ ਕੰਧ ਤੋੜਦਾ ਹੈ ਉਸਨੂੰ ਸੱਪ ਲੜੇਗਾ।

9ਜੋ ਕੋਈ ਪੱਥਰਾਂ ਦੀ ਖੁਦਾਈ ਕਰਦਾ ਹੈ ਉਹ ਉਹਨਾਂ ਦੁਆਰਾ ਜ਼ਖਮੀ ਹੋ ਸਕਦਾ ਹੈ, ਜੋ ਕੋਈ ਲੱਕੜ ਚੀਰਦਾ ਹੈ ਉਹ ਉਸੇ ਤੋਂ ਜੋਖਮ ਵਿੱਚ ਪੈਦਾ ਹੈ।

10ਜੇਕਰ ਕੁਹਾੜਾ ਖੁੰਡਾ ਹੋਵੇ ਅਤੇ ਮਨੁੱਖ ਉਸ ਦੀ ਧਾਰ ਨੂੰ ਤਿੱਖੀ ਨਾ ਕਰੇ, ਤਾਂ ਜ਼ਿਆਦਾ ਤਾਕਤ ਦੀ ਲੋੜ ਪਵੇਗੀ, ਪਰ ਸਫਲ ਹੋਣ ਲਈ ਬੁੱਧ ਵੱਡੀ ਗੁਣਕਾਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.