ਉਪਦੇਸ਼ਕ 12

ਆਪਣੀ ਜੁਆਨੀ ਦੇ ਦਿਨਾਂ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖ, ਮੁਸੀਬਤ ਦੇ ਦਿਨ ਆਉਣ ਤੋਂ ਪਹਿਲਾਂ ਅਤੇ ਉਹ ਸਮਾਂ ਨੇੜੇ ਆਉਂਦਾ ਹੈ ਜਦੋਂ ਤੂੰ ਆਖੇਂਗਾ, ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ।

Ecclesiastes 12:1 (UKJV) Remember now your Creator in the days of your youth, while the evil days come not, nor the years draw nigh, when you shall say, I have no pleasure in them;

1ਆਪਣੀ ਜੁਆਨੀ ਦੇ ਦਿਨਾਂ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖ, ਮੁਸੀਬਤ ਦੇ ਦਿਨ ਆਉਣ ਤੋਂ ਪਹਿਲਾਂ ਅਤੇ ਉਹ ਸਮਾਂ ਨੇੜੇ ਆਉਂਦਾ ਹੈ ਜਦੋਂ ਤੂੰ ਆਖੇਂਗਾ, ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ।

2ਜਦ ਤੱਕ ਸੂਰਜ ਅਤੇ ਚਾਨਣ ਚੰਦ ਅਤੇ ਤਾਰੇ ਹਨੇਰੇ ਨਾ ਹੋ ਜਾਣ, ਅਤੇ ਮੀਂਹ ਤੋਂ ਬਾਅਦ ਬੱਦਲ ਵਾਪਸ ਮੁੜ ਆਉਣ।

3ਜਦੋਂ ਘਰ ਦੇ ਰਖਵਾਲੇ ਕੰਬਦੇ ਹਨ ਅਤੇ ਤਕੜੇ ਆਦਮੀ ਝੁਕ ਜਾਂਦੇ ਹਨ, ਜਦੋਂ ਪੀਸਣ ਵਾਲੇ ਬੰਦ ਹੋ ਜਾਂਦੇ ਹਨ ਕਿਉਂਕਿ ਉਹ ਥੋੜ੍ਹੇ ਹੁੰਦੇ ਹਨ, ਅਤੇ ਜਿਹੜੇ ਖਿੜਕੀਆਂ ਵਿੱਚੋਂ ਦੇਖਦੇ ਹਨ ਉਹ ਮੱਧਮ ਹੋ ਜਾਂਦੇ ਹਨ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.