ਉਪਦੇਸ਼ਕ 12

ਜਦੋਂ ਘਰ ਦੇ ਰਖਵਾਲੇ ਕੰਬਦੇ ਹਨ ਅਤੇ ਤਕੜੇ ਆਦਮੀ ਝੁਕ ਜਾਂਦੇ ਹਨ, ਜਦੋਂ ਪੀਸਣ ਵਾਲੇ ਬੰਦ ਹੋ ਜਾਂਦੇ ਹਨ ਕਿਉਂਕਿ ਉਹ ਥੋੜ੍ਹੇ ਹੁੰਦੇ ਹਨ, ਅਤੇ ਜਿਹੜੇ ਖਿੜਕੀਆਂ ਵਿੱਚੋਂ ਦੇਖਦੇ ਹਨ ਉਹ ਮੱਧਮ ਹੋ ਜਾਂਦੇ ਹਨ;

Ecclesiastes 12:3 (UKJV) In the day when the keepers of the house shall tremble, and the strong men shall bow themselves, and the grinders cease because they are few, and those that look out of the windows be darkened,

1ਆਪਣੀ ਜੁਆਨੀ ਦੇ ਦਿਨਾਂ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖ, ਮੁਸੀਬਤ ਦੇ ਦਿਨ ਆਉਣ ਤੋਂ ਪਹਿਲਾਂ ਅਤੇ ਉਹ ਸਮਾਂ ਨੇੜੇ ਆਉਂਦਾ ਹੈ ਜਦੋਂ ਤੂੰ ਆਖੇਂਗਾ, ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ।

2ਜਦ ਤੱਕ ਸੂਰਜ ਅਤੇ ਚਾਨਣ ਚੰਦ ਅਤੇ ਤਾਰੇ ਹਨੇਰੇ ਨਾ ਹੋ ਜਾਣ, ਅਤੇ ਮੀਂਹ ਤੋਂ ਬਾਅਦ ਬੱਦਲ ਵਾਪਸ ਮੁੜ ਆਉਣ।

3ਜਦੋਂ ਘਰ ਦੇ ਰਖਵਾਲੇ ਕੰਬਦੇ ਹਨ ਅਤੇ ਤਕੜੇ ਆਦਮੀ ਝੁਕ ਜਾਂਦੇ ਹਨ, ਜਦੋਂ ਪੀਸਣ ਵਾਲੇ ਬੰਦ ਹੋ ਜਾਂਦੇ ਹਨ ਕਿਉਂਕਿ ਉਹ ਥੋੜ੍ਹੇ ਹੁੰਦੇ ਹਨ, ਅਤੇ ਜਿਹੜੇ ਖਿੜਕੀਆਂ ਵਿੱਚੋਂ ਦੇਖਦੇ ਹਨ ਉਹ ਮੱਧਮ ਹੋ ਜਾਂਦੇ ਹਨ;

4ਜਦੋਂ ਗਲੀ ਦੇ ਦਰਵਾਜ਼ੇ ਬੰਦ ਹੋ ਜਾਣ ਅਤੇ ਚੱਕੀ ਪੀਸਣ ਦੀ ਆਵਾਜ਼ ਹੌਲੀ ਹੋ ਜਾਵੇ; ਜਦੋਂ ਲੋਕ ਪੰਛੀਆਂ ਦੀ ਆਵਾਜ਼ ਨਾਲ ਉੱਠਦੇ ਹਨ, ਸਾਰੇ ਗੀਤਾਂ ਦੀ ਆਵਾਜ਼ ਸ਼ਾਤ ਹੋ ਜਾਂਦੀ ਹੈ।

5ਫਿਰ ਉਹ ਲੋਕ ਉਚਾਈਆਂ ਅਤੇ ਗਲੀਆਂ ਵਿੱਚ ਖ਼ਤਰਿਆਂ ਤੋਂ ਵੀ ਡਰਨਗੇ; ਜਦੋਂ ਬਦਾਮ ਦਾ ਰੁੱਖ ਖਿੜਦਾ ਹੈ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਤਦ ਲੋਕ ਆਪਣੇ ਸਦੀਵੀ ਘਰ ਨੂੰ ਜਾਂਦੇ ਹਨ ਅਤੇ ਸੋਗ ਕਰਨ ਵਾਲੇ ਸੜਕਾਂ ਤੇ ਫਿਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.