ਉਪਦੇਸ਼ਕ 12

ਜਦੋਂ ਗਲੀ ਦੇ ਦਰਵਾਜ਼ੇ ਬੰਦ ਹੋ ਜਾਣ ਅਤੇ ਚੱਕੀ ਪੀਸਣ ਦੀ ਆਵਾਜ਼ ਹੌਲੀ ਹੋ ਜਾਵੇ; ਜਦੋਂ ਲੋਕ ਪੰਛੀਆਂ ਦੀ ਆਵਾਜ਼ ਨਾਲ ਉੱਠਦੇ ਹਨ, ਸਾਰੇ ਗੀਤਾਂ ਦੀ ਆਵਾਜ਼ ਸ਼ਾਤ ਹੋ ਜਾਂਦੀ ਹੈ।

Ecclesiastes 12:4 (UKJV) And the doors shall be shut in the streets, when the sound of the grinding is low, and he shall rise up at the voice of the bird, and all the daughters of music shall be brought low;

2ਜਦ ਤੱਕ ਸੂਰਜ ਅਤੇ ਚਾਨਣ ਚੰਦ ਅਤੇ ਤਾਰੇ ਹਨੇਰੇ ਨਾ ਹੋ ਜਾਣ, ਅਤੇ ਮੀਂਹ ਤੋਂ ਬਾਅਦ ਬੱਦਲ ਵਾਪਸ ਮੁੜ ਆਉਣ।

3ਜਦੋਂ ਘਰ ਦੇ ਰਖਵਾਲੇ ਕੰਬਦੇ ਹਨ ਅਤੇ ਤਕੜੇ ਆਦਮੀ ਝੁਕ ਜਾਂਦੇ ਹਨ, ਜਦੋਂ ਪੀਸਣ ਵਾਲੇ ਬੰਦ ਹੋ ਜਾਂਦੇ ਹਨ ਕਿਉਂਕਿ ਉਹ ਥੋੜ੍ਹੇ ਹੁੰਦੇ ਹਨ, ਅਤੇ ਜਿਹੜੇ ਖਿੜਕੀਆਂ ਵਿੱਚੋਂ ਦੇਖਦੇ ਹਨ ਉਹ ਮੱਧਮ ਹੋ ਜਾਂਦੇ ਹਨ;

4ਜਦੋਂ ਗਲੀ ਦੇ ਦਰਵਾਜ਼ੇ ਬੰਦ ਹੋ ਜਾਣ ਅਤੇ ਚੱਕੀ ਪੀਸਣ ਦੀ ਆਵਾਜ਼ ਹੌਲੀ ਹੋ ਜਾਵੇ; ਜਦੋਂ ਲੋਕ ਪੰਛੀਆਂ ਦੀ ਆਵਾਜ਼ ਨਾਲ ਉੱਠਦੇ ਹਨ, ਸਾਰੇ ਗੀਤਾਂ ਦੀ ਆਵਾਜ਼ ਸ਼ਾਤ ਹੋ ਜਾਂਦੀ ਹੈ।

5ਫਿਰ ਉਹ ਲੋਕ ਉਚਾਈਆਂ ਅਤੇ ਗਲੀਆਂ ਵਿੱਚ ਖ਼ਤਰਿਆਂ ਤੋਂ ਵੀ ਡਰਨਗੇ; ਜਦੋਂ ਬਦਾਮ ਦਾ ਰੁੱਖ ਖਿੜਦਾ ਹੈ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਤਦ ਲੋਕ ਆਪਣੇ ਸਦੀਵੀ ਘਰ ਨੂੰ ਜਾਂਦੇ ਹਨ ਅਤੇ ਸੋਗ ਕਰਨ ਵਾਲੇ ਸੜਕਾਂ ਤੇ ਫਿਰਦੇ ਹਨ।

6ਉਸ ਨੂੰ ਯਾਦ ਰੱਖੋ ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਕੱਟੀ ਜਾਵੇ, ਅਤੇ ਸੋਨੇ ਦਾ ਕਟੋਰਾ ਟੁੱਟ ਜਾਵੇ, ਘੜਾ ਸੋਤੇ ਦੇ ਕੋਲ ਭੰਨਿਆ ਜਾਵੇ, ਅਤੇ ਖੂਹ ਉੱਤੇ ਚਰਖੜੀ ਟੁੱਟ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.