ਉਪਦੇਸ਼ਕ 12

ਉਸ ਨੂੰ ਯਾਦ ਰੱਖੋ ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਕੱਟੀ ਜਾਵੇ, ਅਤੇ ਸੋਨੇ ਦਾ ਕਟੋਰਾ ਟੁੱਟ ਜਾਵੇ, ਘੜਾ ਸੋਤੇ ਦੇ ਕੋਲ ਭੰਨਿਆ ਜਾਵੇ, ਅਤੇ ਖੂਹ ਉੱਤੇ ਚਰਖੜੀ ਟੁੱਟ ਜਾਵੇ।

Ecclesiastes 12:6 (UKJV) Before even the silver cord be loosed, or the golden bowl be broken, or the pitcher be broken at the fountain, or the wheel broken at the cistern.

4ਜਦੋਂ ਗਲੀ ਦੇ ਦਰਵਾਜ਼ੇ ਬੰਦ ਹੋ ਜਾਣ ਅਤੇ ਚੱਕੀ ਪੀਸਣ ਦੀ ਆਵਾਜ਼ ਹੌਲੀ ਹੋ ਜਾਵੇ; ਜਦੋਂ ਲੋਕ ਪੰਛੀਆਂ ਦੀ ਆਵਾਜ਼ ਨਾਲ ਉੱਠਦੇ ਹਨ, ਸਾਰੇ ਗੀਤਾਂ ਦੀ ਆਵਾਜ਼ ਸ਼ਾਤ ਹੋ ਜਾਂਦੀ ਹੈ।

5ਫਿਰ ਉਹ ਲੋਕ ਉਚਾਈਆਂ ਅਤੇ ਗਲੀਆਂ ਵਿੱਚ ਖ਼ਤਰਿਆਂ ਤੋਂ ਵੀ ਡਰਨਗੇ; ਜਦੋਂ ਬਦਾਮ ਦਾ ਰੁੱਖ ਖਿੜਦਾ ਹੈ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਤਦ ਲੋਕ ਆਪਣੇ ਸਦੀਵੀ ਘਰ ਨੂੰ ਜਾਂਦੇ ਹਨ ਅਤੇ ਸੋਗ ਕਰਨ ਵਾਲੇ ਸੜਕਾਂ ਤੇ ਫਿਰਦੇ ਹਨ।

6ਉਸ ਨੂੰ ਯਾਦ ਰੱਖੋ ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਕੱਟੀ ਜਾਵੇ, ਅਤੇ ਸੋਨੇ ਦਾ ਕਟੋਰਾ ਟੁੱਟ ਜਾਵੇ, ਘੜਾ ਸੋਤੇ ਦੇ ਕੋਲ ਭੰਨਿਆ ਜਾਵੇ, ਅਤੇ ਖੂਹ ਉੱਤੇ ਚਰਖੜੀ ਟੁੱਟ ਜਾਵੇ।

7ਅਤੇ ਮਿੱਟੀ ਉਸ ਧਰਤੀ ਵਿੱਚ ਵਾਪਸ ਜਾਂ ਰਲੇ ਜਿੱਥੋ ਇਹ ਆਈ ਸੀ, ਅਤੇ ਆਤਮਾ ਪਰਮੇਸ਼ਵਰ ਵੱਲ ਮੁੜ ਜਾਂਦੀ ਹੈ ਜਿਸਨੇ ਇਸਨੂੰ ਦਿੱਤਾ ਸੀ।

8“ਵਿਅਰਥ ਹੀ ਵਿਅਰਥ!” ਉਪਦੇਸ਼ਕ ਕਹਿੰਦਾ ਹੈ, “ਸਭ ਕੁਝ ਵਿਅਰਥ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.