5ਫਿਰ ਉਹ ਲੋਕ ਉਚਾਈਆਂ ਅਤੇ ਗਲੀਆਂ ਵਿੱਚ ਖ਼ਤਰਿਆਂ ਤੋਂ ਵੀ ਡਰਨਗੇ; ਜਦੋਂ ਬਦਾਮ ਦਾ ਰੁੱਖ ਖਿੜਦਾ ਹੈ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਤਦ ਲੋਕ ਆਪਣੇ ਸਦੀਵੀ ਘਰ ਨੂੰ ਜਾਂਦੇ ਹਨ ਅਤੇ ਸੋਗ ਕਰਨ ਵਾਲੇ ਸੜਕਾਂ ਤੇ ਫਿਰਦੇ ਹਨ।
6ਉਸ ਨੂੰ ਯਾਦ ਰੱਖੋ ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਕੱਟੀ ਜਾਵੇ, ਅਤੇ ਸੋਨੇ ਦਾ ਕਟੋਰਾ ਟੁੱਟ ਜਾਵੇ, ਘੜਾ ਸੋਤੇ ਦੇ ਕੋਲ ਭੰਨਿਆ ਜਾਵੇ, ਅਤੇ ਖੂਹ ਉੱਤੇ ਚਰਖੜੀ ਟੁੱਟ ਜਾਵੇ।
7ਅਤੇ ਮਿੱਟੀ ਉਸ ਧਰਤੀ ਵਿੱਚ ਵਾਪਸ ਜਾਂ ਰਲੇ ਜਿੱਥੋ ਇਹ ਆਈ ਸੀ, ਅਤੇ ਆਤਮਾ ਪਰਮੇਸ਼ਵਰ ਵੱਲ ਮੁੜ ਜਾਂਦੀ ਹੈ ਜਿਸਨੇ ਇਸਨੂੰ ਦਿੱਤਾ ਸੀ।
8“ਵਿਅਰਥ ਹੀ ਵਿਅਰਥ!” ਉਪਦੇਸ਼ਕ ਕਹਿੰਦਾ ਹੈ, “ਸਭ ਕੁਝ ਵਿਅਰਥ ਹੈ!”
9ਉਪਦੇਸ਼ਕ ਨਾ ਸਿਰਫ ਬੁੱਧੀਮਾਨ ਸੀ ਸਗੋਂ ਲੋਕਾਂ ਨੂੰ ਗਿਆਨ ਵੀ ਦਿੰਦਾ ਸੀ। ਉਸਨੇ ਸੋਚਿਆ ਅਤੇ ਖੋਜ ਕੀਤੀ ਅਤੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ।