ਉਪਦੇਸ਼ਕ 12

ਉਪਦੇਸ਼ਕ ਨਾ ਸਿਰਫ ਬੁੱਧੀਮਾਨ ਸੀ ਸਗੋਂ ਲੋਕਾਂ ਨੂੰ ਗਿਆਨ ਵੀ ਦਿੰਦਾ ਸੀ। ਉਸਨੇ ਸੋਚਿਆ ਅਤੇ ਖੋਜ ਕੀਤੀ ਅਤੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ।

Ecclesiastes 12:9 (UKJV) And moreover, because the preacher was wise, he still taught the people knowledge; yea, he gave good heed, and sought out, and set in order many proverbs.

7ਅਤੇ ਮਿੱਟੀ ਉਸ ਧਰਤੀ ਵਿੱਚ ਵਾਪਸ ਜਾਂ ਰਲੇ ਜਿੱਥੋ ਇਹ ਆਈ ਸੀ, ਅਤੇ ਆਤਮਾ ਪਰਮੇਸ਼ਵਰ ਵੱਲ ਮੁੜ ਜਾਂਦੀ ਹੈ ਜਿਸਨੇ ਇਸਨੂੰ ਦਿੱਤਾ ਸੀ।

8“ਵਿਅਰਥ ਹੀ ਵਿਅਰਥ!” ਉਪਦੇਸ਼ਕ ਕਹਿੰਦਾ ਹੈ, “ਸਭ ਕੁਝ ਵਿਅਰਥ ਹੈ!”

9ਉਪਦੇਸ਼ਕ ਨਾ ਸਿਰਫ ਬੁੱਧੀਮਾਨ ਸੀ ਸਗੋਂ ਲੋਕਾਂ ਨੂੰ ਗਿਆਨ ਵੀ ਦਿੰਦਾ ਸੀ। ਉਸਨੇ ਸੋਚਿਆ ਅਤੇ ਖੋਜ ਕੀਤੀ ਅਤੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ।

10ਉਪਦੇਸ਼ਕ ਨੇ ਸਿਰਫ ਸਹੀ ਸ਼ਬਦ ਲੱਭਣ ਲਈ ਖੋਜ ਕੀਤੀ, ਅਤੇ ਉਸ ਨੇ ਜੋ ਲਿਖਿਆ ਉਹ ਸਿੱਧਾ ਅਤੇ ਸੱਚ ਸੀ।

11ਬੁੱਧਵਾਨਾਂ ਦੇ ਸ਼ਬਦ ਤਿੱਖੀ ਨੋਕ ਵਰਗੇ ਹੁੰਦੇ ਹਨ, ਅਤੇ ਉਹਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆ ਕਿੱਲਾ ਵਰਗੇ ਹੁੰਦੇ ਹਨ, ਜਿਹੜੇ ਇੱਕ ਚਰਵਾਹੇ ਦੁਆਰਾ ਦਿੱਤੇ ਗਏ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.