ਉਪਦੇਸ਼ਕ 12

ਬੁੱਧਵਾਨਾਂ ਦੇ ਸ਼ਬਦ ਤਿੱਖੀ ਨੋਕ ਵਰਗੇ ਹੁੰਦੇ ਹਨ, ਅਤੇ ਉਹਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆ ਕਿੱਲਾ ਵਰਗੇ ਹੁੰਦੇ ਹਨ, ਜਿਹੜੇ ਇੱਕ ਚਰਵਾਹੇ ਦੁਆਰਾ ਦਿੱਤੇ ਗਏ ਹੋਣ।

Ecclesiastes 12:11 (UKJV) The words of the wise are as goads, and as nails fastened by the masters of assemblies, which are given from one shepherd.

9ਉਪਦੇਸ਼ਕ ਨਾ ਸਿਰਫ ਬੁੱਧੀਮਾਨ ਸੀ ਸਗੋਂ ਲੋਕਾਂ ਨੂੰ ਗਿਆਨ ਵੀ ਦਿੰਦਾ ਸੀ। ਉਸਨੇ ਸੋਚਿਆ ਅਤੇ ਖੋਜ ਕੀਤੀ ਅਤੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ।

10ਉਪਦੇਸ਼ਕ ਨੇ ਸਿਰਫ ਸਹੀ ਸ਼ਬਦ ਲੱਭਣ ਲਈ ਖੋਜ ਕੀਤੀ, ਅਤੇ ਉਸ ਨੇ ਜੋ ਲਿਖਿਆ ਉਹ ਸਿੱਧਾ ਅਤੇ ਸੱਚ ਸੀ।

11ਬੁੱਧਵਾਨਾਂ ਦੇ ਸ਼ਬਦ ਤਿੱਖੀ ਨੋਕ ਵਰਗੇ ਹੁੰਦੇ ਹਨ, ਅਤੇ ਉਹਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆ ਕਿੱਲਾ ਵਰਗੇ ਹੁੰਦੇ ਹਨ, ਜਿਹੜੇ ਇੱਕ ਚਰਵਾਹੇ ਦੁਆਰਾ ਦਿੱਤੇ ਗਏ ਹੋਣ।

12ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ। ਬਹੁਤ ਸਾਰੀਆਂ ਕਿਤਾਬਾਂ ਬਣਾਉਣ ਦਾ ਕੋਈ ਅੰਤ ਨਹੀਂ ਹੈ, ਅਤੇ ਬਹੁਤ ਸਾਰਾ ਪੜ੍ਹਨਾ ਸਰੀਰ ਨੂੰ ਥਕਾ ਦਿੰਦਾ ਹੈ।

13ਹੁਣ ਸਭ ਸੁਣਿਆ ਹੈ, ਇੱਥੇ ਸਭ ਗੱਲਾਂ ਦਾ ਨਿਚੋੜ ਹੈ ਪਰਮੇਸ਼ਵਰ ਤੋਂ ਡਰੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ, ਕਿਉਂਕਿ ਇਹ ਸਾਰੀ ਮਨੁੱਖਜਾਤੀ ਦਾ ਫਰਜ਼ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.