ਉਪਦੇਸ਼ਕ 12

ਹੁਣ ਸਭ ਸੁਣਿਆ ਹੈ, ਇੱਥੇ ਸਭ ਗੱਲਾਂ ਦਾ ਨਿਚੋੜ ਹੈ ਪਰਮੇਸ਼ਵਰ ਤੋਂ ਡਰੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ, ਕਿਉਂਕਿ ਇਹ ਸਾਰੀ ਮਨੁੱਖਜਾਤੀ ਦਾ ਫਰਜ਼ ਹੈ।

Ecclesiastes 12:13 (UKJV) Let us hear the conclusion of the whole matter: Fear God, and keep his commandments: for this is the whole duty of man.

11ਬੁੱਧਵਾਨਾਂ ਦੇ ਸ਼ਬਦ ਤਿੱਖੀ ਨੋਕ ਵਰਗੇ ਹੁੰਦੇ ਹਨ, ਅਤੇ ਉਹਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆ ਕਿੱਲਾ ਵਰਗੇ ਹੁੰਦੇ ਹਨ, ਜਿਹੜੇ ਇੱਕ ਚਰਵਾਹੇ ਦੁਆਰਾ ਦਿੱਤੇ ਗਏ ਹੋਣ।

12ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ। ਬਹੁਤ ਸਾਰੀਆਂ ਕਿਤਾਬਾਂ ਬਣਾਉਣ ਦਾ ਕੋਈ ਅੰਤ ਨਹੀਂ ਹੈ, ਅਤੇ ਬਹੁਤ ਸਾਰਾ ਪੜ੍ਹਨਾ ਸਰੀਰ ਨੂੰ ਥਕਾ ਦਿੰਦਾ ਹੈ।

13ਹੁਣ ਸਭ ਸੁਣਿਆ ਹੈ, ਇੱਥੇ ਸਭ ਗੱਲਾਂ ਦਾ ਨਿਚੋੜ ਹੈ ਪਰਮੇਸ਼ਵਰ ਤੋਂ ਡਰੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ, ਕਿਉਂਕਿ ਇਹ ਸਾਰੀ ਮਨੁੱਖਜਾਤੀ ਦਾ ਫਰਜ਼ ਹੈ।

14ਕਿਉਂ ਜੋ ਪਰਮੇਸ਼ਵਰ ਹਰੇਕ ਕੰਮ ਦਾ ਨਿਆਂ ਕਰੇਗਾ, ਹਰ ਗੁਪਤ ਚੀਜ਼ ਸਮੇਤ, ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.