ਉਪਦੇਸ਼ਕ 12

ਕਿਉਂ ਜੋ ਪਰਮੇਸ਼ਵਰ ਹਰੇਕ ਕੰਮ ਦਾ ਨਿਆਂ ਕਰੇਗਾ, ਹਰ ਗੁਪਤ ਚੀਜ਼ ਸਮੇਤ, ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ।

Ecclesiastes 12:14 (UKJV) For God shall bring every work into judgment, with every secret thing, whether it be good, or whether it be evil.

12ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ। ਬਹੁਤ ਸਾਰੀਆਂ ਕਿਤਾਬਾਂ ਬਣਾਉਣ ਦਾ ਕੋਈ ਅੰਤ ਨਹੀਂ ਹੈ, ਅਤੇ ਬਹੁਤ ਸਾਰਾ ਪੜ੍ਹਨਾ ਸਰੀਰ ਨੂੰ ਥਕਾ ਦਿੰਦਾ ਹੈ।

13ਹੁਣ ਸਭ ਸੁਣਿਆ ਹੈ, ਇੱਥੇ ਸਭ ਗੱਲਾਂ ਦਾ ਨਿਚੋੜ ਹੈ ਪਰਮੇਸ਼ਵਰ ਤੋਂ ਡਰੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ, ਕਿਉਂਕਿ ਇਹ ਸਾਰੀ ਮਨੁੱਖਜਾਤੀ ਦਾ ਫਰਜ਼ ਹੈ।

14ਕਿਉਂ ਜੋ ਪਰਮੇਸ਼ਵਰ ਹਰੇਕ ਕੰਮ ਦਾ ਨਿਆਂ ਕਰੇਗਾ, ਹਰ ਗੁਪਤ ਚੀਜ਼ ਸਮੇਤ, ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.