ਉਪਦੇਸ਼ਕ 12

ਉਪਦੇਸ਼ਕ ਨੇ ਸਿਰਫ ਸਹੀ ਸ਼ਬਦ ਲੱਭਣ ਲਈ ਖੋਜ ਕੀਤੀ, ਅਤੇ ਉਸ ਨੇ ਜੋ ਲਿਖਿਆ ਉਹ ਸਿੱਧਾ ਅਤੇ ਸੱਚ ਸੀ।

Ecclesiastes 12:10 (UKJV) The preacher sought to find out acceptable words: and that which was written was upright, even words of truth.

8“ਵਿਅਰਥ ਹੀ ਵਿਅਰਥ!” ਉਪਦੇਸ਼ਕ ਕਹਿੰਦਾ ਹੈ, “ਸਭ ਕੁਝ ਵਿਅਰਥ ਹੈ!”

9ਉਪਦੇਸ਼ਕ ਨਾ ਸਿਰਫ ਬੁੱਧੀਮਾਨ ਸੀ ਸਗੋਂ ਲੋਕਾਂ ਨੂੰ ਗਿਆਨ ਵੀ ਦਿੰਦਾ ਸੀ। ਉਸਨੇ ਸੋਚਿਆ ਅਤੇ ਖੋਜ ਕੀਤੀ ਅਤੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ।

10ਉਪਦੇਸ਼ਕ ਨੇ ਸਿਰਫ ਸਹੀ ਸ਼ਬਦ ਲੱਭਣ ਲਈ ਖੋਜ ਕੀਤੀ, ਅਤੇ ਉਸ ਨੇ ਜੋ ਲਿਖਿਆ ਉਹ ਸਿੱਧਾ ਅਤੇ ਸੱਚ ਸੀ।

11ਬੁੱਧਵਾਨਾਂ ਦੇ ਸ਼ਬਦ ਤਿੱਖੀ ਨੋਕ ਵਰਗੇ ਹੁੰਦੇ ਹਨ, ਅਤੇ ਉਹਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆ ਕਿੱਲਾ ਵਰਗੇ ਹੁੰਦੇ ਹਨ, ਜਿਹੜੇ ਇੱਕ ਚਰਵਾਹੇ ਦੁਆਰਾ ਦਿੱਤੇ ਗਏ ਹੋਣ।

12ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ। ਬਹੁਤ ਸਾਰੀਆਂ ਕਿਤਾਬਾਂ ਬਣਾਉਣ ਦਾ ਕੋਈ ਅੰਤ ਨਹੀਂ ਹੈ, ਅਤੇ ਬਹੁਤ ਸਾਰਾ ਪੜ੍ਹਨਾ ਸਰੀਰ ਨੂੰ ਥਕਾ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.