ਉਪਦੇਸ਼ਕ 2

ਮੈਂ ਦੇਖਿਆ ਕਿ ਬੁੱਧ ਮੂਰਖਤਾ ਨਾਲੋਂ ਚੰਗੀ ਹੈ, ਜਿਵੇਂ ਚਾਨਣ ਹਨੇਰੇ ਨਾਲੋਂ ਚੰਗਾ ਹੈ।

Ecclesiastes 2:13 (UKJV) Then I saw that wisdom excels folly, as far as light excels darkness.

11ਫਿਰ ਵੀ ਜਦੋਂ ਮੈਂ ਉਹਨਾਂ ਸਾਰੇ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤਾ ਸੀ, ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਵਿੱਚ ਕੀਤੀ ਸੀ। ਉਹ ਸਭ ਕੁਝ ਵਿਅਰਥ ਹੈ ਅਤੇ ਹਵਾ ਦਾ ਫੱਕਣਾ ਹੈ, ਇਸ ਸਭ ਦਾ ਸੂਰਜ ਦੇ ਹੇਠਾਂ ਕੋਈ ਲਾਭ ਨਹੀਂ ਸੀ।

12ਤਦ ਮੈਂ ਬੁੱਧ ਅਤੇ ਪਾਗਲਪਨ ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ, ਕਿਉਂ ਜੋ ਆਦਮੀ ਰਾਜੇ ਤੋਂ ਬਾਅਦ ਆਉਣ ਵਾਲਾ ਇਸ ਤੋਂ ਜ਼ਿਆਦਾ ਕੀ ਕਰ ਸਕਦਾ ਹੈ? ਸਿਰਫ ਉਹ ਹੀ ਜੋ ਪਹਿਲਾ ਹੁੰਦਾ ਆਇਆ ਹੈ।

13ਮੈਂ ਦੇਖਿਆ ਕਿ ਬੁੱਧ ਮੂਰਖਤਾ ਨਾਲੋਂ ਚੰਗੀ ਹੈ, ਜਿਵੇਂ ਚਾਨਣ ਹਨੇਰੇ ਨਾਲੋਂ ਚੰਗਾ ਹੈ।

14ਬੁੱਧਵਾਨਾਂ ਦੇ ਸਿਰ ਵਿੱਚ ਅੱਖਾਂ ਹੁੰਦੀਆਂ ਹਨ, ਪਰ ਮੂਰਖ ਹਨੇਰੇ ਵਿੱਚ ਚੱਲਦਾ ਹੈ। ਤਾਂ ਮੈਨੂੰ ਅਹਿਸਾਸ ਹੋਇਆ ਕਿ ਦੋਵਾਂ ਦਾ ਅੰਤ ਇੱਕੋ ਜਿਹਾ ਹੁੰਦਾ ਹੈ।

15ਤਦ ਮੈਂ ਆਪਣੇ ਆਪ ਨੂੰ ਕਿਹਾ, “ਜੋ ਮੂਰਖ ਉੱਤੇ ਬੀਤਦਾ ਹੈ ਉਹ ਮੇਰੇ ਉੱਤੇ ਵੀ ਬੀਤਦਾ ਹੈ। ਤਾਂ ਮੈਨੂੰ ਬੁੱਧਵਾਨ ਹੋ ਕੇ ਕੀ ਲਾਭ ਹੋਵੇਗਾ?” ਮੈਂ ਆਪਣੇ ਆਪ ਨੂੰ ਕਿਹਾ, “ਇਹ ਵੀ ਵਿਅਰਥ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.