ਉਪਦੇਸ਼ਕ 2

ਬੁੱਧਵਾਨਾਂ ਦੇ ਸਿਰ ਵਿੱਚ ਅੱਖਾਂ ਹੁੰਦੀਆਂ ਹਨ, ਪਰ ਮੂਰਖ ਹਨੇਰੇ ਵਿੱਚ ਚੱਲਦਾ ਹੈ। ਤਾਂ ਮੈਨੂੰ ਅਹਿਸਾਸ ਹੋਇਆ ਕਿ ਦੋਵਾਂ ਦਾ ਅੰਤ ਇੱਕੋ ਜਿਹਾ ਹੁੰਦਾ ਹੈ।

Ecclesiastes 2:14 (UKJV) The wise man's eyes are in his head; but the fool walks in darkness: and I myself perceived also that one event happens to them all.

12ਤਦ ਮੈਂ ਬੁੱਧ ਅਤੇ ਪਾਗਲਪਨ ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ, ਕਿਉਂ ਜੋ ਆਦਮੀ ਰਾਜੇ ਤੋਂ ਬਾਅਦ ਆਉਣ ਵਾਲਾ ਇਸ ਤੋਂ ਜ਼ਿਆਦਾ ਕੀ ਕਰ ਸਕਦਾ ਹੈ? ਸਿਰਫ ਉਹ ਹੀ ਜੋ ਪਹਿਲਾ ਹੁੰਦਾ ਆਇਆ ਹੈ।

13ਮੈਂ ਦੇਖਿਆ ਕਿ ਬੁੱਧ ਮੂਰਖਤਾ ਨਾਲੋਂ ਚੰਗੀ ਹੈ, ਜਿਵੇਂ ਚਾਨਣ ਹਨੇਰੇ ਨਾਲੋਂ ਚੰਗਾ ਹੈ।

14ਬੁੱਧਵਾਨਾਂ ਦੇ ਸਿਰ ਵਿੱਚ ਅੱਖਾਂ ਹੁੰਦੀਆਂ ਹਨ, ਪਰ ਮੂਰਖ ਹਨੇਰੇ ਵਿੱਚ ਚੱਲਦਾ ਹੈ। ਤਾਂ ਮੈਨੂੰ ਅਹਿਸਾਸ ਹੋਇਆ ਕਿ ਦੋਵਾਂ ਦਾ ਅੰਤ ਇੱਕੋ ਜਿਹਾ ਹੁੰਦਾ ਹੈ।

15ਤਦ ਮੈਂ ਆਪਣੇ ਆਪ ਨੂੰ ਕਿਹਾ, “ਜੋ ਮੂਰਖ ਉੱਤੇ ਬੀਤਦਾ ਹੈ ਉਹ ਮੇਰੇ ਉੱਤੇ ਵੀ ਬੀਤਦਾ ਹੈ। ਤਾਂ ਮੈਨੂੰ ਬੁੱਧਵਾਨ ਹੋ ਕੇ ਕੀ ਲਾਭ ਹੋਵੇਗਾ?” ਮੈਂ ਆਪਣੇ ਆਪ ਨੂੰ ਕਿਹਾ, “ਇਹ ਵੀ ਵਿਅਰਥ ਹੈ।”

16ਕਿਉਂਕਿ ਬੁੱਧਵਾਨ ਮੂਰਖ ਵਾਂਗ ਲੰਬੇ ਸਮੇਂ ਲਈ ਯਾਦ ਨਹੀਂ ਕੀਤਾ ਜਾਵੇਗਾ, ਕਿਉਂ ਜੋ ਆਉਣ ਵਾਲੇ ਸਮੇਂ ਵਿੱਚ ਸਭ ਭੁੱਲਾ ਦਿੱਤਾ ਜਾਵੇਗਾ। ਇਸ ਲਈ ਮੂਰਖ ਵਾਂਗ ਬੁੱਧਵਾਨ ਨੂੰ ਵੀ ਮਰਨਾ ਪਵੇਗਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.