14ਬੁੱਧਵਾਨਾਂ ਦੇ ਸਿਰ ਵਿੱਚ ਅੱਖਾਂ ਹੁੰਦੀਆਂ ਹਨ, ਪਰ ਮੂਰਖ ਹਨੇਰੇ ਵਿੱਚ ਚੱਲਦਾ ਹੈ। ਤਾਂ ਮੈਨੂੰ ਅਹਿਸਾਸ ਹੋਇਆ ਕਿ ਦੋਵਾਂ ਦਾ ਅੰਤ ਇੱਕੋ ਜਿਹਾ ਹੁੰਦਾ ਹੈ।
15ਤਦ ਮੈਂ ਆਪਣੇ ਆਪ ਨੂੰ ਕਿਹਾ, “ਜੋ ਮੂਰਖ ਉੱਤੇ ਬੀਤਦਾ ਹੈ ਉਹ ਮੇਰੇ ਉੱਤੇ ਵੀ ਬੀਤਦਾ ਹੈ। ਤਾਂ ਮੈਨੂੰ ਬੁੱਧਵਾਨ ਹੋ ਕੇ ਕੀ ਲਾਭ ਹੋਵੇਗਾ?” ਮੈਂ ਆਪਣੇ ਆਪ ਨੂੰ ਕਿਹਾ, “ਇਹ ਵੀ ਵਿਅਰਥ ਹੈ।”
16ਕਿਉਂਕਿ ਬੁੱਧਵਾਨ ਮੂਰਖ ਵਾਂਗ ਲੰਬੇ ਸਮੇਂ ਲਈ ਯਾਦ ਨਹੀਂ ਕੀਤਾ ਜਾਵੇਗਾ, ਕਿਉਂ ਜੋ ਆਉਣ ਵਾਲੇ ਸਮੇਂ ਵਿੱਚ ਸਭ ਭੁੱਲਾ ਦਿੱਤਾ ਜਾਵੇਗਾ। ਇਸ ਲਈ ਮੂਰਖ ਵਾਂਗ ਬੁੱਧਵਾਨ ਨੂੰ ਵੀ ਮਰਨਾ ਪਵੇਗਾ!
17ਇਸ ਲਈ ਮੈਂ ਜੀਵਨ ਤੋਂ ਅੱਕ ਗਿਆ ਸੀ, ਕਿਉਂਕਿ ਜੋ ਕੰਮ ਸੂਰਜ ਦੇ ਹੇਠਾਂ ਕੀਤਾ ਜਾਂਦਾ ਹੈ ਉਹ ਮੇਰੇ ਲਈ ਦੁਖਦਾਈ ਸੀ। ਇਹ ਸਭ ਵਿਅਰਥ ਹੈ, ਜਿਵੇਂ ਹਵਾ ਦਾ ਫੱਕਣਾ ਹੈ।
18ਮੈਂ ਉਹਨਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਕਰਨ ਲੱਗਾ ਜਿਨ੍ਹਾਂ ਲਈ ਮੈਂ ਸੂਰਜ ਦੇ ਹੇਠਾਂ ਮਿਹਨਤ ਕੀਤੀ ਸੀ, ਕਿਉਂਕਿ ਮੈਨੂੰ ਉਹ ਸਾਰੀਆਂ ਚੀਜ਼ਾ ਆਪਣੇ ਤੋਂ ਬਾਅਦ ਆਉਣ ਵਾਲੇ ਮਨੁੱਖ ਲਈ ਛੱਡਣੀਆ ਪੈਣਗੀਆਂ।