ਉਪਦੇਸ਼ਕ 2

ਇਸ ਲਈ ਮੈਂ ਜੀਵਨ ਤੋਂ ਅੱਕ ਗਿਆ ਸੀ, ਕਿਉਂਕਿ ਜੋ ਕੰਮ ਸੂਰਜ ਦੇ ਹੇਠਾਂ ਕੀਤਾ ਜਾਂਦਾ ਹੈ ਉਹ ਮੇਰੇ ਲਈ ਦੁਖਦਾਈ ਸੀ। ਇਹ ਸਭ ਵਿਅਰਥ ਹੈ, ਜਿਵੇਂ ਹਵਾ ਦਾ ਫੱਕਣਾ ਹੈ।

Ecclesiastes 2:17 (UKJV) Therefore I hated life; because the work that is wrought under the sun is grievous unto me: for all is vanity and vexation of spirit.

15ਤਦ ਮੈਂ ਆਪਣੇ ਆਪ ਨੂੰ ਕਿਹਾ, “ਜੋ ਮੂਰਖ ਉੱਤੇ ਬੀਤਦਾ ਹੈ ਉਹ ਮੇਰੇ ਉੱਤੇ ਵੀ ਬੀਤਦਾ ਹੈ। ਤਾਂ ਮੈਨੂੰ ਬੁੱਧਵਾਨ ਹੋ ਕੇ ਕੀ ਲਾਭ ਹੋਵੇਗਾ?” ਮੈਂ ਆਪਣੇ ਆਪ ਨੂੰ ਕਿਹਾ, “ਇਹ ਵੀ ਵਿਅਰਥ ਹੈ।”

16ਕਿਉਂਕਿ ਬੁੱਧਵਾਨ ਮੂਰਖ ਵਾਂਗ ਲੰਬੇ ਸਮੇਂ ਲਈ ਯਾਦ ਨਹੀਂ ਕੀਤਾ ਜਾਵੇਗਾ, ਕਿਉਂ ਜੋ ਆਉਣ ਵਾਲੇ ਸਮੇਂ ਵਿੱਚ ਸਭ ਭੁੱਲਾ ਦਿੱਤਾ ਜਾਵੇਗਾ। ਇਸ ਲਈ ਮੂਰਖ ਵਾਂਗ ਬੁੱਧਵਾਨ ਨੂੰ ਵੀ ਮਰਨਾ ਪਵੇਗਾ!

17ਇਸ ਲਈ ਮੈਂ ਜੀਵਨ ਤੋਂ ਅੱਕ ਗਿਆ ਸੀ, ਕਿਉਂਕਿ ਜੋ ਕੰਮ ਸੂਰਜ ਦੇ ਹੇਠਾਂ ਕੀਤਾ ਜਾਂਦਾ ਹੈ ਉਹ ਮੇਰੇ ਲਈ ਦੁਖਦਾਈ ਸੀ। ਇਹ ਸਭ ਵਿਅਰਥ ਹੈ, ਜਿਵੇਂ ਹਵਾ ਦਾ ਫੱਕਣਾ ਹੈ।

18ਮੈਂ ਉਹਨਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਕਰਨ ਲੱਗਾ ਜਿਨ੍ਹਾਂ ਲਈ ਮੈਂ ਸੂਰਜ ਦੇ ਹੇਠਾਂ ਮਿਹਨਤ ਕੀਤੀ ਸੀ, ਕਿਉਂਕਿ ਮੈਨੂੰ ਉਹ ਸਾਰੀਆਂ ਚੀਜ਼ਾ ਆਪਣੇ ਤੋਂ ਬਾਅਦ ਆਉਣ ਵਾਲੇ ਮਨੁੱਖ ਲਈ ਛੱਡਣੀਆ ਪੈਣਗੀਆਂ।

19ਅਤੇ ਕੌਣ ਜਾਣਦਾ ਹੈ ਕਿ ਉਹ ਬੰਦਾ ਸਿਆਣਾ ਹੋਵੇਗਾ ਜਾਂ ਮੂਰਖ? ਫਿਰ ਵੀ ਮੇਰੀ ਸਾਰੀ ਮਿਹਨਤ ਦੇ ਕੰਮ ਦਾ ਜੋ ਮੈਂ ਕੀਤਾ ਅਤੇ ਜਿਸ ਦੇ ਲਈ ਮੈਂ ਸੂਰਜ ਦੇ ਹੇਠ ਆਪਣੀ ਬੁੱਧ ਖ਼ਰਚ ਕੀਤੀ, ਉਹ ਮਾਲਕ ਬਣੇਗਾ, ਇਹ ਵੀ ਵਿਅਰਥ ਹੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.