ਉਪਦੇਸ਼ਕ 2

ਮਨੁੱਖ ਖਾਣ-ਪੀਣ ਅਤੇ ਆਪਣੀ ਮਿਹਨਤ ਵਿੱਚ ਸੰਤੁਸ਼ਟੀ ਪ੍ਰਾਪਤ ਕਰਨ ਤੋਂ ਬਿਹਤਰ ਹੋਰ ਕੁਝ ਨਹੀਂ ਕਰ ਸਕਦਾ। ਇਹ ਵੀ ਮੈਂ ਵੇਖਦਾ ਹਾਂ, ਪਰਮੇਸ਼ਵਰ ਦੇ ਹੱਥੋਂ ਮਿਲਦਾ ਹੈ,

Ecclesiastes 2:24 (UKJV) There is nothing better for a man, than that he should eat and drink, and that he should make his soul enjoy good in his labour. This also I saw, that it was from the hand of God.

22ਲੋਕਾਂ ਨੂੰ ਸਾਰੀ ਮਿਹਨਤ ਅਤੇ ਚਿੰਤਾਜਨਕ ਕੋਸ਼ਿਸ਼ਾਂ ਲਈ ਕੀ ਮਿਲਦਾ ਹੈ ਜਿਸ ਨਾਲ ਉਹ ਸੂਰਜ ਦੇ ਹੇਠਾਂ ਮਿਹਨਤ ਕਰਦੇ ਹਨ?

23ਉਹਨਾਂ ਦੇ ਸਾਰੇ ਦਿਨ ਉਹਨਾਂ ਦਾ ਕੰਮ ਸੋਗ ਅਤੇ ਦਰਦ ਹੈ, ਰਾਤ ਨੂੰ ਵੀ ਉਹਨਾਂ ਦਾ ਮਨ ਆਰਾਮ ਨਹੀਂ ਕਰਦਾ। ਇਹ ਵੀ ਅਰਥਹੀਣ ਹੈ।

24ਮਨੁੱਖ ਖਾਣ-ਪੀਣ ਅਤੇ ਆਪਣੀ ਮਿਹਨਤ ਵਿੱਚ ਸੰਤੁਸ਼ਟੀ ਪ੍ਰਾਪਤ ਕਰਨ ਤੋਂ ਬਿਹਤਰ ਹੋਰ ਕੁਝ ਨਹੀਂ ਕਰ ਸਕਦਾ। ਇਹ ਵੀ ਮੈਂ ਵੇਖਦਾ ਹਾਂ, ਪਰਮੇਸ਼ਵਰ ਦੇ ਹੱਥੋਂ ਮਿਲਦਾ ਹੈ,

25ਕਿਉਂਕਿ ਉਸ ਤੋਂ ਬਿਨਾਂ ਕੌਣ ਖਾ ਸਕਦਾ ਹੈ ਜਾਂ ਅਨੰਦ ਪ੍ਰਾਪਤ ਕਰ ਸਕਦਾ ਹੈ?

26ਜਿਸ ਮਨੁੱਖ ਨੂੰ ਉਹ ਪ੍ਰਸੰਨ ਕਰਦਾ ਹੈ, ਉਸ ਨੂੰ ਪਰਮੇਸ਼ਵਰ ਬੁੱਧੀ, ਗਿਆਨ ਅਤੇ ਖੁਸ਼ੀ ਪ੍ਰਦਾਨ ਕਰਦਾ ਹੈ, ਪਰ ਪਾਪੀ ਨੂੰ ਉਹ ਧਨ ਇਕੱਠਾ ਕਰਨ ਅਤੇ ਉਸ ਨੂੰ ਸੰਭਾਲਣ ਦਾ ਕੰਮ ਸੌਂਪਦਾ ਹੈ ਜੋ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ। ਇਹ ਵੀ ਅਰਥਹੀਣ ਹੈ ਅਤੇ ਹਵਾ ਦਾ ਫੱਕਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.