ਉਪਦੇਸ਼ਕ 2

ਉਹਨਾਂ ਦੇ ਸਾਰੇ ਦਿਨ ਉਹਨਾਂ ਦਾ ਕੰਮ ਸੋਗ ਅਤੇ ਦਰਦ ਹੈ, ਰਾਤ ਨੂੰ ਵੀ ਉਹਨਾਂ ਦਾ ਮਨ ਆਰਾਮ ਨਹੀਂ ਕਰਦਾ। ਇਹ ਵੀ ਅਰਥਹੀਣ ਹੈ।

Ecclesiastes 2:23 (UKJV) For all his days are sorrows, and his travail grief; yea, his heart takes not rest in the night. This is also vanity.

21ਕਿਉਂਕਿ ਇੱਕ ਵਿਅਕਤੀ ਸਿਆਣਪ, ਗਿਆਨ ਅਤੇ ਹੁਨਰ ਨਾਲ ਮਿਹਨਤ ਕਰ ਸਕਦਾ ਹੈ ਅਤੇ ਫਿਰ ਉਸਨੂੰ ਆਪਣਾ ਸਭ ਕੁਝ ਕਿਸੇ ਹੋਰ ਲਈ ਛੱਡ ਦੇਣਾ ਪੈਂਦਾ ਹੈ ਜਿਸ ਨੇ ਇਸ ਲਈ ਮਿਹਨਤ ਨਹੀਂ ਕੀਤੀ ਹੈ। ਇਹ ਵੀ ਅਰਥਹੀਣ ਅਤੇ ਬਹੁਤ ਵੱਡੀ ਬਦਕਿਸਮਤੀ ਹੈ।

22ਲੋਕਾਂ ਨੂੰ ਸਾਰੀ ਮਿਹਨਤ ਅਤੇ ਚਿੰਤਾਜਨਕ ਕੋਸ਼ਿਸ਼ਾਂ ਲਈ ਕੀ ਮਿਲਦਾ ਹੈ ਜਿਸ ਨਾਲ ਉਹ ਸੂਰਜ ਦੇ ਹੇਠਾਂ ਮਿਹਨਤ ਕਰਦੇ ਹਨ?

23ਉਹਨਾਂ ਦੇ ਸਾਰੇ ਦਿਨ ਉਹਨਾਂ ਦਾ ਕੰਮ ਸੋਗ ਅਤੇ ਦਰਦ ਹੈ, ਰਾਤ ਨੂੰ ਵੀ ਉਹਨਾਂ ਦਾ ਮਨ ਆਰਾਮ ਨਹੀਂ ਕਰਦਾ। ਇਹ ਵੀ ਅਰਥਹੀਣ ਹੈ।

24ਮਨੁੱਖ ਖਾਣ-ਪੀਣ ਅਤੇ ਆਪਣੀ ਮਿਹਨਤ ਵਿੱਚ ਸੰਤੁਸ਼ਟੀ ਪ੍ਰਾਪਤ ਕਰਨ ਤੋਂ ਬਿਹਤਰ ਹੋਰ ਕੁਝ ਨਹੀਂ ਕਰ ਸਕਦਾ। ਇਹ ਵੀ ਮੈਂ ਵੇਖਦਾ ਹਾਂ, ਪਰਮੇਸ਼ਵਰ ਦੇ ਹੱਥੋਂ ਮਿਲਦਾ ਹੈ,

25ਕਿਉਂਕਿ ਉਸ ਤੋਂ ਬਿਨਾਂ ਕੌਣ ਖਾ ਸਕਦਾ ਹੈ ਜਾਂ ਅਨੰਦ ਪ੍ਰਾਪਤ ਕਰ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.