ਉਪਦੇਸ਼ਕ 2

ਕਿਉਂਕਿ ਇੱਕ ਵਿਅਕਤੀ ਸਿਆਣਪ, ਗਿਆਨ ਅਤੇ ਹੁਨਰ ਨਾਲ ਮਿਹਨਤ ਕਰ ਸਕਦਾ ਹੈ ਅਤੇ ਫਿਰ ਉਸਨੂੰ ਆਪਣਾ ਸਭ ਕੁਝ ਕਿਸੇ ਹੋਰ ਲਈ ਛੱਡ ਦੇਣਾ ਪੈਂਦਾ ਹੈ ਜਿਸ ਨੇ ਇਸ ਲਈ ਮਿਹਨਤ ਨਹੀਂ ਕੀਤੀ ਹੈ। ਇਹ ਵੀ ਅਰਥਹੀਣ ਅਤੇ ਬਹੁਤ ਵੱਡੀ ਬਦਕਿਸਮਤੀ ਹੈ।

Ecclesiastes 2:21 (UKJV) For there is a man whose labour is in wisdom, and in knowledge, and in equity; yet to a man that has not laboured therein shall he leave it for his portion. This also is vanity and a great evil.

19ਅਤੇ ਕੌਣ ਜਾਣਦਾ ਹੈ ਕਿ ਉਹ ਬੰਦਾ ਸਿਆਣਾ ਹੋਵੇਗਾ ਜਾਂ ਮੂਰਖ? ਫਿਰ ਵੀ ਮੇਰੀ ਸਾਰੀ ਮਿਹਨਤ ਦੇ ਕੰਮ ਦਾ ਜੋ ਮੈਂ ਕੀਤਾ ਅਤੇ ਜਿਸ ਦੇ ਲਈ ਮੈਂ ਸੂਰਜ ਦੇ ਹੇਠ ਆਪਣੀ ਬੁੱਧ ਖ਼ਰਚ ਕੀਤੀ, ਉਹ ਮਾਲਕ ਬਣੇਗਾ, ਇਹ ਵੀ ਵਿਅਰਥ ਹੀ ਹੈ।

20ਇਸ ਲਈ ਮੇਰਾ ਦਿਲ ਸੂਰਜ ਦੇ ਹੇਠਾਂ ਆਪਣੀ ਸਾਰੀ ਮਿਹਨਤ ਨਾਲ ਨਿਰਾਸ਼ ਹੋਣ ਲੱਗਾ।

21ਕਿਉਂਕਿ ਇੱਕ ਵਿਅਕਤੀ ਸਿਆਣਪ, ਗਿਆਨ ਅਤੇ ਹੁਨਰ ਨਾਲ ਮਿਹਨਤ ਕਰ ਸਕਦਾ ਹੈ ਅਤੇ ਫਿਰ ਉਸਨੂੰ ਆਪਣਾ ਸਭ ਕੁਝ ਕਿਸੇ ਹੋਰ ਲਈ ਛੱਡ ਦੇਣਾ ਪੈਂਦਾ ਹੈ ਜਿਸ ਨੇ ਇਸ ਲਈ ਮਿਹਨਤ ਨਹੀਂ ਕੀਤੀ ਹੈ। ਇਹ ਵੀ ਅਰਥਹੀਣ ਅਤੇ ਬਹੁਤ ਵੱਡੀ ਬਦਕਿਸਮਤੀ ਹੈ।

22ਲੋਕਾਂ ਨੂੰ ਸਾਰੀ ਮਿਹਨਤ ਅਤੇ ਚਿੰਤਾਜਨਕ ਕੋਸ਼ਿਸ਼ਾਂ ਲਈ ਕੀ ਮਿਲਦਾ ਹੈ ਜਿਸ ਨਾਲ ਉਹ ਸੂਰਜ ਦੇ ਹੇਠਾਂ ਮਿਹਨਤ ਕਰਦੇ ਹਨ?

23ਉਹਨਾਂ ਦੇ ਸਾਰੇ ਦਿਨ ਉਹਨਾਂ ਦਾ ਕੰਮ ਸੋਗ ਅਤੇ ਦਰਦ ਹੈ, ਰਾਤ ਨੂੰ ਵੀ ਉਹਨਾਂ ਦਾ ਮਨ ਆਰਾਮ ਨਹੀਂ ਕਰਦਾ। ਇਹ ਵੀ ਅਰਥਹੀਣ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.