ਉਪਦੇਸ਼ਕ 2

ਮੈਂ ਆਪਣੇ ਮਨ ਵਿੱਚ ਆਪਣੇ ਸਰੀਰ ਨੂੰ ਦਾਖਰਸ ਨਾਲ ਖੁਸ਼ ਕਰਨ ਦਾ ਵਿਚਾਰ ਕੀਤਾ ਅਤੇ ਮੂਰਖਤਾ ਨੂੰ ਗਲੇ ਲਗਾ ਲਿਆ, ਪਰ ਮੇਰਾ ਮਨ ਅਜੇ ਵੀ ਬੁੱਧੀ ਨਾਲ ਮੇਰੀ ਅਗਵਾਈ ਕਰਦਾ ਹੈ। ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਲੋਕਾਂ ਦੇ ਜੀਵਨ ਦੇ ਕੁਝ ਦਿਨਾਂ ਦੌਰਾਨ ਸਵਰਗ ਦੇ ਹੇਠਾਂ ਕੀ ਕਰਨਾ ਚੰਗਾ ਹੈ।

Ecclesiastes 2:3 (UKJV) I sought in mine heart to give myself unto wine, yet acquainting mine heart with wisdom; and to lay hold on folly, till I might see what was that good for the sons of men, which they should do under the heaven all the days of their life.

1ਮੈਂ ਆਪਣੇ ਮਨ ਵਿੱਚ ਕਿਹਾ, “ਹੁਣ ਆ, ਮੈਂ ਤੈਨੂੰ ਇਹ ਜਾਣਨ ਲਈ ਖੁਸ਼ੀ ਨਾਲ ਪਰਖਾਂਗਾ ਜੋ ਕੀ ਚੰਗਾ ਹੈ।” ਪਰ ਇਹ ਵੀ ਵਿਅਰਥ ਸਾਬਤ ਹੋਇਆ।

2ਮੈਂ ਹਾਸੇ ਦੇ ਬਾਰੇ ਕਿਹਾ, “ਇਹ ਮੂਰਖਤਾ ਹੈ ਅਤੇ ਅਨੰਦ ਦੇ ਬਾਰੇ ਕਿ ਇਹ ਕੀ ਕਰਦਾ ਹੈ?”

3ਮੈਂ ਆਪਣੇ ਮਨ ਵਿੱਚ ਆਪਣੇ ਸਰੀਰ ਨੂੰ ਦਾਖਰਸ ਨਾਲ ਖੁਸ਼ ਕਰਨ ਦਾ ਵਿਚਾਰ ਕੀਤਾ ਅਤੇ ਮੂਰਖਤਾ ਨੂੰ ਗਲੇ ਲਗਾ ਲਿਆ, ਪਰ ਮੇਰਾ ਮਨ ਅਜੇ ਵੀ ਬੁੱਧੀ ਨਾਲ ਮੇਰੀ ਅਗਵਾਈ ਕਰਦਾ ਹੈ। ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਲੋਕਾਂ ਦੇ ਜੀਵਨ ਦੇ ਕੁਝ ਦਿਨਾਂ ਦੌਰਾਨ ਸਵਰਗ ਦੇ ਹੇਠਾਂ ਕੀ ਕਰਨਾ ਚੰਗਾ ਹੈ।

4ਮੈਂ ਬਹੁਤ ਵਧੀਆ ਕੰਮ ਕੀਤੇ, ਮੈਂ ਆਪਣੇ ਲਈ ਘਰ ਬਣਾਏ ਅਤੇ ਅੰਗੂਰੀ ਬਾਗ ਲਗਾਏ।

5ਮੈਂ ਬਾਗ ਅਤੇ ਬਗੀਚੇ ਬਣਾਏ ਅਤੇ ਉਹਨਾਂ ਵਿੱਚ ਹਰ ਕਿਸਮ ਦੇ ਫਲਦਾਰ ਰੁੱਖ ਲਗਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.