3ਮੈਂ ਆਪਣੇ ਮਨ ਵਿੱਚ ਆਪਣੇ ਸਰੀਰ ਨੂੰ ਦਾਖਰਸ ਨਾਲ ਖੁਸ਼ ਕਰਨ ਦਾ ਵਿਚਾਰ ਕੀਤਾ ਅਤੇ ਮੂਰਖਤਾ ਨੂੰ ਗਲੇ ਲਗਾ ਲਿਆ, ਪਰ ਮੇਰਾ ਮਨ ਅਜੇ ਵੀ ਬੁੱਧੀ ਨਾਲ ਮੇਰੀ ਅਗਵਾਈ ਕਰਦਾ ਹੈ। ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਲੋਕਾਂ ਦੇ ਜੀਵਨ ਦੇ ਕੁਝ ਦਿਨਾਂ ਦੌਰਾਨ ਸਵਰਗ ਦੇ ਹੇਠਾਂ ਕੀ ਕਰਨਾ ਚੰਗਾ ਹੈ।
4ਮੈਂ ਬਹੁਤ ਵਧੀਆ ਕੰਮ ਕੀਤੇ, ਮੈਂ ਆਪਣੇ ਲਈ ਘਰ ਬਣਾਏ ਅਤੇ ਅੰਗੂਰੀ ਬਾਗ ਲਗਾਏ।
5ਮੈਂ ਬਾਗ ਅਤੇ ਬਗੀਚੇ ਬਣਾਏ ਅਤੇ ਉਹਨਾਂ ਵਿੱਚ ਹਰ ਕਿਸਮ ਦੇ ਫਲਦਾਰ ਰੁੱਖ ਲਗਾਏ।
6ਮੈਂ ਵਧਦੇ ਰੁੱਖਾਂ ਦੇ ਪਾਣੀ ਦੇ ਭੰਡਾਰ ਬਣਾਏ।
7ਮੈਂ ਦਾਸ ਅਤੇ ਦਾਸੀਆ ਨੂੰ ਖਰੀਦਿਆ ਅਤੇ ਮੇਰੇ ਘਰ ਵਿੱਚ ਹੋਰ ਗੁਲਾਮ ਪੈਦਾ ਹੋਏ, ਮੇਰੇ ਕੋਲ ਯੇਰੂਸ਼ਲੇਮ ਵਿੱਚ ਸਭ ਤੋਂ ਜ਼ਿਆਦਾ ਝੁੰਡ ਅਤੇ ਇੱਜੜ ਸਨ।