4ਮੈਂ ਬਹੁਤ ਵਧੀਆ ਕੰਮ ਕੀਤੇ, ਮੈਂ ਆਪਣੇ ਲਈ ਘਰ ਬਣਾਏ ਅਤੇ ਅੰਗੂਰੀ ਬਾਗ ਲਗਾਏ।
5ਮੈਂ ਬਾਗ ਅਤੇ ਬਗੀਚੇ ਬਣਾਏ ਅਤੇ ਉਹਨਾਂ ਵਿੱਚ ਹਰ ਕਿਸਮ ਦੇ ਫਲਦਾਰ ਰੁੱਖ ਲਗਾਏ।
6ਮੈਂ ਵਧਦੇ ਰੁੱਖਾਂ ਦੇ ਪਾਣੀ ਦੇ ਭੰਡਾਰ ਬਣਾਏ।
7ਮੈਂ ਦਾਸ ਅਤੇ ਦਾਸੀਆ ਨੂੰ ਖਰੀਦਿਆ ਅਤੇ ਮੇਰੇ ਘਰ ਵਿੱਚ ਹੋਰ ਗੁਲਾਮ ਪੈਦਾ ਹੋਏ, ਮੇਰੇ ਕੋਲ ਯੇਰੂਸ਼ਲੇਮ ਵਿੱਚ ਸਭ ਤੋਂ ਜ਼ਿਆਦਾ ਝੁੰਡ ਅਤੇ ਇੱਜੜ ਸਨ।
8ਮੈਂ ਚਾਂਦੀ ਅਤੇ ਸੋਨਾ ਅਤੇ ਰਾਜਿਆਂ ਅਤੇ ਸੂਬਿਆਂ ਦਾ ਖ਼ਜ਼ਾਨਾ ਆਪਣੇ ਲਈ ਇਕੱਠਾ ਕੀਤਾ। ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਰਖ਼ੈਲਾਂ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ।