ਉਪਦੇਸ਼ਕ 3

ਉਸਨੇ ਆਪਣੇ ਸਮੇਂ ਵਿੱਚ ਹਰ ਚੀਜ਼ ਨੂੰ ਸੁੰਦਰ ਬਣਾਇਆ ਹੈ। ਉਸ ਨੇ ਮਨੁੱਖ ਦੇ ਦਿਲ ਵਿੱਚ ਸਦੀਪਕਤਾ ਵੀ ਕਾਇਮ ਕੀਤੀ ਹੈ, ਫਿਰ ਵੀ ਕੋਈ ਨਹੀਂ ਜਾਣ ਸਕਦਾ ਕਿ ਪਰਮੇਸ਼ਵਰ ਨੇ ਸ਼ੁਰੂ ਤੋਂ ਅੰਤ ਤੱਕ ਕੀ ਕੀਤਾ ਹੈ।

Ecclesiastes 3:11 (UKJV) He has made every thing beautiful in his time: also he has set the world in their heart, so that no man can find out the work that God makes from the beginning to the end.

9ਮਜ਼ਦੂਰਾਂ ਨੂੰ ਆਪਣੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ?

10ਮੈਂ ਉਹ ਬੋਝ ਵੇਖਿਆ ਹੈ ਜੋ ਪਰਮੇਸ਼ਵਰ ਨੇ ਮਨੁੱਖ ਜਾਤੀ ਉੱਤੇ ਪਾਇਆ ਹੈ।

11ਉਸਨੇ ਆਪਣੇ ਸਮੇਂ ਵਿੱਚ ਹਰ ਚੀਜ਼ ਨੂੰ ਸੁੰਦਰ ਬਣਾਇਆ ਹੈ। ਉਸ ਨੇ ਮਨੁੱਖ ਦੇ ਦਿਲ ਵਿੱਚ ਸਦੀਪਕਤਾ ਵੀ ਕਾਇਮ ਕੀਤੀ ਹੈ, ਫਿਰ ਵੀ ਕੋਈ ਨਹੀਂ ਜਾਣ ਸਕਦਾ ਕਿ ਪਰਮੇਸ਼ਵਰ ਨੇ ਸ਼ੁਰੂ ਤੋਂ ਅੰਤ ਤੱਕ ਕੀ ਕੀਤਾ ਹੈ।

12ਮੈਂ ਜਾਣਦਾ ਹਾਂ ਕਿ ਲੋਕਾਂ ਲਈ ਖੁਸ਼ ਰਹਿਣ ਅਤੇ ਜਿਉਂਦੇ ਜੀ ਭਲਾ ਕਰਨ ਨਾਲੋਂ ਬਿਹਤਰ ਹੋਰ ਕੁਝ ਨਹੀਂ ਹੈ।

13ਅਤੇ ਇਹ ਵੀ ਜੋ ਹਰੇਕ ਆਦਮੀ ਖਾਵੇ-ਪੀਵੇ ਅਤੇ ਆਪੋ-ਆਪਣੀ ਮਿਹਨਤ ਦਾ ਲਾਭ ਉਠਾਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.