ਉਪਦੇਸ਼ਕ 3

ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਜੋ ਵੀ ਕਰਦਾ ਹੈ ਉਹ ਹਮੇਸ਼ਾ ਲਈ ਬਣਿਆ ਰਹੇਗਾ ਇਸ ਵਿੱਚ ਨਾ ਕੁਝ ਵਾਧਾ ਹੋ ਸਕਦਾ ਹੈ, ਨਾ ਹੀ ਇਸ ਵਿੱਚ ਕੁਝ ਘਾਟਾ ਹੋ ਸਕਦਾ ਹੈ, ਅਤੇ ਪਰਮੇਸ਼ਵਰ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਲੋਕ ਉਸ ਤੋਂ ਡਰਨ।

Ecclesiastes 3:14 (UKJV) I know that, whatsoever God does, it shall be for ever: nothing can be put to it, nor any thing taken from it: and God does it, that men should fear before him.

12ਮੈਂ ਜਾਣਦਾ ਹਾਂ ਕਿ ਲੋਕਾਂ ਲਈ ਖੁਸ਼ ਰਹਿਣ ਅਤੇ ਜਿਉਂਦੇ ਜੀ ਭਲਾ ਕਰਨ ਨਾਲੋਂ ਬਿਹਤਰ ਹੋਰ ਕੁਝ ਨਹੀਂ ਹੈ।

13ਅਤੇ ਇਹ ਵੀ ਜੋ ਹਰੇਕ ਆਦਮੀ ਖਾਵੇ-ਪੀਵੇ ਅਤੇ ਆਪੋ-ਆਪਣੀ ਮਿਹਨਤ ਦਾ ਲਾਭ ਉਠਾਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ।

14ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਜੋ ਵੀ ਕਰਦਾ ਹੈ ਉਹ ਹਮੇਸ਼ਾ ਲਈ ਬਣਿਆ ਰਹੇਗਾ ਇਸ ਵਿੱਚ ਨਾ ਕੁਝ ਵਾਧਾ ਹੋ ਸਕਦਾ ਹੈ, ਨਾ ਹੀ ਇਸ ਵਿੱਚ ਕੁਝ ਘਾਟਾ ਹੋ ਸਕਦਾ ਹੈ, ਅਤੇ ਪਰਮੇਸ਼ਵਰ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਲੋਕ ਉਸ ਤੋਂ ਡਰਨ।

15ਜੋ ਕੁਝ ਪਹਿਲਾ ਹੀ ਹੈ ਉਹ ਹੁਣ ਵੀ ਹੈ, ਅਤੇ ਜੋ ਕੁਝ ਹੋਣ ਵਾਲਾ ਹੈ ਉਹ ਪਹਿਲਾ ਵੀ ਹੋ ਚੁੱਕਾ ਹੈ, ਅਤੇ ਪਰਮੇਸ਼ਵਰ ਬੀਤ ਚੁੱਕੀਆਂ ਗੱਲਾਂ ਨੂੰ ਫਿਰ ਦੁਹਰਾਉਂਦਾ ਹੈ।

16ਅਤੇ ਮੈਂ ਸੂਰਜ ਦੇ ਹੇਠਾਂ ਕੁਝ ਹੋਰ ਦੇਖਿਆ ਨਿਆਂ ਦੀ ਜਗ੍ਹਾ ਦੁਸ਼ਟਤਾ ਹੁੰਦੀ ਹੈ, ਅਤੇ ਧਰਮ ਦੀ ਜਗ੍ਹਾ ਤੇ ਵੀ ਦੁਸ਼ਟਤਾ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.