13ਅਤੇ ਇਹ ਵੀ ਜੋ ਹਰੇਕ ਆਦਮੀ ਖਾਵੇ-ਪੀਵੇ ਅਤੇ ਆਪੋ-ਆਪਣੀ ਮਿਹਨਤ ਦਾ ਲਾਭ ਉਠਾਵੇ, ਇਹ ਵੀ ਪਰਮੇਸ਼ਵਰ ਦੀ ਦਾਤ ਹੈ।
14ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਜੋ ਵੀ ਕਰਦਾ ਹੈ ਉਹ ਹਮੇਸ਼ਾ ਲਈ ਬਣਿਆ ਰਹੇਗਾ ਇਸ ਵਿੱਚ ਨਾ ਕੁਝ ਵਾਧਾ ਹੋ ਸਕਦਾ ਹੈ, ਨਾ ਹੀ ਇਸ ਵਿੱਚ ਕੁਝ ਘਾਟਾ ਹੋ ਸਕਦਾ ਹੈ, ਅਤੇ ਪਰਮੇਸ਼ਵਰ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਲੋਕ ਉਸ ਤੋਂ ਡਰਨ।
15ਜੋ ਕੁਝ ਪਹਿਲਾ ਹੀ ਹੈ ਉਹ ਹੁਣ ਵੀ ਹੈ, ਅਤੇ ਜੋ ਕੁਝ ਹੋਣ ਵਾਲਾ ਹੈ ਉਹ ਪਹਿਲਾ ਵੀ ਹੋ ਚੁੱਕਾ ਹੈ, ਅਤੇ ਪਰਮੇਸ਼ਵਰ ਬੀਤ ਚੁੱਕੀਆਂ ਗੱਲਾਂ ਨੂੰ ਫਿਰ ਦੁਹਰਾਉਂਦਾ ਹੈ।
16ਅਤੇ ਮੈਂ ਸੂਰਜ ਦੇ ਹੇਠਾਂ ਕੁਝ ਹੋਰ ਦੇਖਿਆ ਨਿਆਂ ਦੀ ਜਗ੍ਹਾ ਦੁਸ਼ਟਤਾ ਹੁੰਦੀ ਹੈ, ਅਤੇ ਧਰਮ ਦੀ ਜਗ੍ਹਾ ਤੇ ਵੀ ਦੁਸ਼ਟਤਾ ਹੁੰਦੀ ਹੈ।
17ਮੈਂ ਆਪਣੇ ਆਪ ਨੂੰ ਕਿਹਾ, “ਪਰਮੇਸ਼ਵਰ ਧਰਮੀ ਅਤੇ ਦੁਸ਼ਟ ਦੋਹਾਂ ਦਾ ਨਿਆਂ ਕਰੇਗਾ, ਕਿਉਂਕਿ ਹਰ ਕੰਮ ਦਾ ਇੱਕ ਸਮਾਂ ਹੋਵੇਗਾ, ਹਰੇਕ ਕੰਮ ਦਾ ਨਿਆਂ ਕਰਨ ਦਾ ਸਮਾਂ ਹੋਵੇਗਾ।”